5 ਭੈਣਾਂ ਨਾਲ ਜਬਰ-ਜਨਾਹ ਤੇ ਸਰੀਰਕ ਸ਼ੋਸ਼ਣ ਕਰਨ ਵਾਲਾ ਤਾਂਤਰਿਕ ਗ੍ਰਿਫਤਾਰ

Wednesday, Feb 26, 2020 - 12:53 AM (IST)

5 ਭੈਣਾਂ ਨਾਲ ਜਬਰ-ਜਨਾਹ ਤੇ ਸਰੀਰਕ ਸ਼ੋਸ਼ਣ ਕਰਨ ਵਾਲਾ ਤਾਂਤਰਿਕ ਗ੍ਰਿਫਤਾਰ

ਪੁਣੇ (ਭਾਸ਼ਾ)- ਪਿੰਪੜੀ-ਛਿੰਦਵਾੜਾ ਵਿਚ ਇਕ ਤਾਂਤਰਿਕ ਨੇ 10-19 ਸਾਲ ਦੀਆਂ 5 ਭੈਣਾਂ ਦੇ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਅਤੇ ਸਰੀਰਕ ਸ਼ੋਸ਼ਣ ਦੀ ਵਾਰਦਾਤ ਨੂੰ ਇਹ ਕਹਿੰਦੇ ਹੋਏ ਅੰਜਾਮ ਦਿੱਤਾ ਕਿ ਉਹ ਉਨ੍ਹਾਂ ਨੂੰ ਗਰਭਧਾਰਨ ਕਰਨ ਅਤੇ ਘਰ ਵਿਚ ਲੁਕੇ ਖਜ਼ਾਨੇ ਦਾ ਪਤਾ ਲਗਾਉਣ ਵਿਚ ਮਦਦ ਕਰੇਗਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਪੀੜਤਾਂ ਦੀ ਸਭ ਤੋਂ ਵੱਡੀ ਭੈਣ ਨੇ ਮਾਮਲਾ ਦਰਜ ਕਰਵਾਇਆ। ਸਰੀਰਕ ਸ਼ੋਸ਼ਣ ਦੀ ਵਾਰਦਾਤ ਜਨਵਰੀ-ਫਰਵਰੀ, 2019 ਵਿਚਾਲੇ ਦੀ ਹੈ। ਅਧਿਕਾਰੀ ਨੇ ਸ਼ਿਕਾਇਤਕਰਤਾ ਦੇ ਹਵਾਲੇ ਤੋਂ ਕਿਹਾ ਕਿ 32 ਸਾਲਾ ਮੁਲਜ਼ਮ ਸੋਮਨਾਥ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਤੇ ਕਿਸੇ ਨੇ ਕਾਲਾ ਜਾਦੂ ਕੀਤਾ ਹੈ ਤਾਂ ਜੋ ਕੁੜੀਆਂ ਗਰਭਧਾਰਣ ਨਾ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਚੌਹਾਨ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਭੈਣਾਂ ਵਿਚੋਂ ਇਕ ਦੀ ਜਾਨ  ਖਤਰੇ ਵਿਚ ਹੈ ਅਤੇ ਉਹ ਰਸਮ ਕਰਕੇ ਉਸ ਦੀ ਜਾਨ ਬਚਾ ਸਕਦਾ ਹੈ। ਇਸ ਤੋਂ ਇਲਾਵਾ ਉਹ ਘਰ ਵਿਚ ਲੁਕੇ ਖਜ਼ਾਨੇ ਦਾ ਪਤਾ ਲਗਾਉਣ ਵਿਚ ਵੀ ਮਦਦ ਕਰੇਗਾ। ਮੁਲਜ਼ਮ ਨੇ ਰਸਮ ਲਈ ਪੰਜ ਲੱਖ ਰੁਪਏ ਵੀ ਮੰਗੇ ਸਨ। ਮੁਲਜ਼ਮ ਨੇ ਪੰਜਾਂ ਭੈਣਾਂ ਦਾ ਸਰੀਰਕ ਸ਼ੋਸ਼ਣ  ਅਤੇ ਜਬਰ ਜਨਾਹ ਵੀ ਕੀਤਾ ਅਤੇ ਇਸ ਦਾ ਖੁਲਾਸਾ ਕਰਨ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਸ ਨੇ ਭਾਰਤੀ ਸਜ਼ਾ ਜ਼ਾਫਤਾ ਦੀਆਂ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।


author

Sunny Mehra

Content Editor

Related News