ਮਣੀਪੁਰ ''ਚ ਆਇਆ 5.5 ਤੀਬਰਤਾ ਦਾ ਭੂਚਾਲ
Monday, May 25, 2020 - 10:51 PM (IST)

ਇੰਫਾਲ - ਮਣੀਪੁਰ 'ਚ ਸੋਮਵਾਰ ਰਾਤ ਨੂੰ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਰੀਐਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.5 ਮਾਪੀ ਗਈ ਹੈ। ਮਣੀਪੁਰ 'ਚ ਮੋਇਰੰਗ ਤੋਂ 15 ਕਿ.ਮੀ. ਪੱਛਮ 'ਚ ਸੋਮਵਾਰ ਰਾਤ ਕਰੀਬ 8:12 ਵਜੇ ਭੂਚਾਲ ਆਇਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨ.ਸੀ.ਆਰ.) ਨੇ ਇਸ ਦੀ ਜਾਣਕਾਰੀ ਦਿੱਤੀ। ਮਣੀਪੁਰ ਤੋਂ ਇਲਾਵਾ ਅਸਾਮ, ਮੇਘਾਲਿਆ, ਨਾਗਾਲੈਂਡ ਅਤੇ ਮਿਜ਼ੋਰਮ 'ਚ ਮਹਿਸੂਸ ਕੀਤੇ ਗਏ। ਤਿੰਨ ਦਿਨ ਪਹਿਲਾਂ ਵੀ ਮਣੀਪੁਰ ਦੇ ਉਰਖੁਲ ਇਲਾਕੇ 'ਚ ਰਾਤ ਦੇ 3:26 ਮਿੰਟ 'ਤੇ ਹਲਕਾ ਭੂਚਾਲ ਆਇਆ ਸੀ। ਇਸ ਦੀ ਤੀਬਰਤਾ 3.6 ਦੱਸੀ ਗਈ ਸੀ। ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਣ ਜਾਨ ਮਾਲ ਦਾ ਨੁਕਾਸਨ ਨਹੀਂ ਹੋਇਆ ਸੀ।