ਸ਼੍ਰੀਨਗਰ ’ਚ ਲਸ਼ਕਰ ਦੇ 5 ਅੱਤਵਾਦੀ ਗ੍ਰਿਫਤਾਰ
Friday, Jul 01, 2022 - 12:53 PM (IST)
ਸ਼੍ਰੀਨਗਰ, (ਅਰੀਜ)– ਪੁਲਸ ਨੇ ਵੀਰਵਾਰ ਨੂੰ ਸ਼੍ਰੀਨਗਰ ਜ਼ਿਲੇ ’ਚ ਲਸ਼ਕਰ-ਏ-ਤੋਇਬਾ ਦੇ ਸੰਗਠਨ ਦਿ ਰੈਜਿਸਟੈਂਸ ਫ੍ਰੰਟ ਨਾਲ ਜੁੜੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਸ਼੍ਰੀਨਗਰ ਪੁਲਸ ਨੇ ਇਕ ਟਵੀਟ ’ਚ ਦੱਸਿਆ ਕਿ ਸ਼੍ਰੀਨਗਰ ਪੁਲਸ ਅਤੇ ਫੌਜ ਦੇ 60 ਆਰ. ਆਰ. ਦੀ ਇਕ ਸਾਂਝੀ ਟੀਮ ਵੱਲੋਂ 5 ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 2 ਦੀ ਪਛਾਣ ਖਿਰਵ ਪੰਪੋਰ ਨਿਵਾਸੀ ਨਵੀਦ ਸ਼ਫੀ ਵਾਨੀ ਅਤੇ ਕਦਲਾਬਲ ਪੰਪੋਰ ਦੇ ਫੈਜ਼ਾਨ ਰਸ਼ੀਦ ਤੇਲੀ ਦੇ ਰੂਪ ’ਚ ਹੋਈ ਹੈ। ਉਨ੍ਹਾਂ ਦੇਕਬਜ਼ੇ ਤੋਂ 4 ਪਿਸਤੌਲਾਂ, ਲਾਈਵ ਰਾਊਂਡ, 16 ਜਿਲੇਟਿਨ ਛੜਾਂ ਅਤੇ ਗ੍ਰੇਨੇਡ ਸਮੇਤ ਹਥਿਆਰ ਅਤੇ ਗੋਲਾ-ਬਾਰੂਦ ਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ।