9 ਪਿੰਡਾਂ 'ਚ 42 ਦਿਨਾਂ ਤੱਕ ਨਹੀਂ ਵੱਜਣਗੀਆਂ ਫੋਨ ਦੀ ਘੰਟੀਆਂ, TV ਵੀ ਰਹਿਣਗੇ ਬੰਦ

Wednesday, Jan 15, 2025 - 11:51 AM (IST)

9 ਪਿੰਡਾਂ 'ਚ 42 ਦਿਨਾਂ ਤੱਕ ਨਹੀਂ ਵੱਜਣਗੀਆਂ ਫੋਨ ਦੀ ਘੰਟੀਆਂ, TV ਵੀ ਰਹਿਣਗੇ ਬੰਦ

ਮਨਾਲੀ- ਨਾ ਟੀਵੀ ਲੱਗੇਗਾ, ਨਾ ਵੱਜੇਗਾ ਡੀਜੇ। ਪਿੰਡ ਵਿਚ ਕੋਈ ਸੀਟੀ ਤੱਕ ਨਹੀਂ ਵਜਾ ਸਕੇਗਾ। ਹੋਰ ਤਾਂ ਹੋਰ ਮੋਬਾਈਲ ਫੋਨ ਦੀਆਂ ਘੰਟੀਆਂ ਵੀ ਨਹੀਂ ਵੱਜਣਗੀਆਂ। ਯਾਨੀ ਕਿ ਮੋਬਾਈਲ ਫੋਨ ਸਾਈਲੈਂਟ ਮੋਡ 'ਤੇ ਰੱਖੇ ਜਾਣਗੇ। ਦਰਅਸਲ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਕਈ ਪਿੰਡਾਂ 'ਚ ਮਕਰ ਸੰਕ੍ਰਾਂਤੀ ਮਗਰੋਂ ਪਿੰਡ ਵਾਸੀ ਸਖ਼ਤ ਨਿਯਮਾਂ ਵਿਚ ਬੱਝ ਗਏ ਹਨ। ਮਨਾਲੀ ਨਾਲ ਲੱਗਦੇ 9 ਪਿੰਡਾਂ 'ਚ ਮਕਰ ਸੰਕ੍ਰਾਂਤੀ ਮਗਰੋਂ ਹੁਣ 42 ਦਿਨਾਂ ਲਈ ਪਿੰਡ ਵਾਸੀਆਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ।

ਇਹ ਵੀ ਪੜ੍ਹੋ- ਬੱਚਿਆਂ ਦੀਆਂ ਮੌਜਾਂ, ਸਕੂਲ 18 ਜਨਵਰੀ ਤੱਕ ਬੰਦ

42 ਦਿਨ ਤੱਕ ਨਹੀਂ ਹੋਵੇਗਾ ਕੋਈ ਰੌਲਾ-ਰੱਪਾ

ਹੁਣ ਪਿੰਡ ਵਾਸੀ 42 ਦਿਨਾਂ ਤੱਕ ਨਾ ਤਾਂ ਰੌਲਾ-ਰੱਪਾ ਪਾਉਣਗੇ। ਇੰਨਾ ਹੀ ਨਹੀਂ ਇਸ ਦੌਰਾਨ ਖੇਤੀਬਾੜੀ ਦਾ ਕੰਮ ਮੁਕੰਮਲ ਤੌਰ 'ਤੇ ਬੰਦ ਰਹੇਗਾ। ਕਿਸੇ ਵੀ ਤਰ੍ਹਾਂ ਦੇ ਰੌਲੇ-ਰੱਪੇ 'ਤੇ ਮੁਕੰਮਲ ਪਾਬੰਦੀ ਰਹੇਗੀ। ਮਕਰ ਸੰਕ੍ਰਾਂਤੀ ਵਾਲੇ ਦਿਨ ਗੋਸ਼ਾਲ ਪਿੰਡ 'ਚ ਭਗਵਾਨ ਬਿਆਸ ਰਿਸ਼ੀ ਦੇ ਮੰਦਰ 'ਚ ਪੂਜਾ ਕੀਤੀ ਗਈ ਅਤੇ ਉਸ ਤੋਂ ਬਾਅਦ ਮੰਦਰ ਦੇ ਕਿਵਾੜ ਬੰਦ ਕਰ ਦਿੱਤੇ ਗਏ। ਇੰਨਾ ਹੀ ਨਹੀਂ ਮੰਦਰ ਦੀਆਂ ਘੰਟੀਆਂ ਨੂੰ ਵੀ ਕੱਪੜੇ ਨਾਲ ਬੰਨ੍ਹਿਆ ਗਿਆ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਸ਼ੋਰ-ਸ਼ਰਾਬਾ ਨਾ ਹੋ ਸਕੇ। ਹਿਮਾਚਲ ਦੇ ਲੋਕ ਦੇਵ ਸੰਸਕ੍ਰਿਤੀ ਦਾ ਪਾਲਣ ਅੱਜ ਵੀ ਉਸੇ ਤਰ੍ਹਾਂ ਕਰ ਰਹੇ ਹਨ, ਜਿਸ ਤਰ੍ਹਾਂ ਉਨ੍ਹਾਂ ਦੇ ਬਜ਼ੁਰਗ ਸਦੀਆਂ ਤੋਂ ਕਰਦੇ ਆ ਰਹੇ ਸਨ। ਅਜਿਹੇ ਵਿਚ ਦੇਵੀ-ਦੇਵਤਿਆਂ ਦਾ ਆਦੇਸ਼ ਅੱਜ ਵੀ ਹਿਮਾਚਲ ਦੇ ਲੋਕਾਂ ਲਈ ਸਭ ਤੋਂ ਪਹਿਲਾ ਹਨ।

ਇਹ ਵੀ ਪੜ੍ਹੋ- ਬੰਦ ਕੀਤੇ ਗਏ 190 ਸਕੂਲ, ਸਰਕਾਰ ਦਾ ਵੱਡਾ ਫ਼ੈਸਲਾ

PunjabKesari

ਕੀ ਹੈ ਮਾਨਤਾ?

ਸਥਾਨਕ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਮਕਰ ਸੰਕ੍ਰਾਂਤੀ ਵਾਲੇ ਦਿਨ ਤੋਂ ਹੀ ਪਿੰਡ ਦੇ ਦੇਵੀ-ਦੇਵਤੇ ਤਪੱਸਿਆ ਵਿਚ ਲੀਨ ਹੋ ਜਾਂਦੇ ਹਨ ਅਤੇ ਦੇਵੀ-ਦੇਵਤਿਆਂ ਦੀ ਤਪੱਸਿਆ ਵਿਚ ਕੋਈ ਵਿਘਨ ਨਾ ਪਵੇ, ਇਸ ਲਈ ਰੌਲੇ-ਰੱਪੇ 'ਤੇ ਪਾਬੰਦੀ ਹੈ। ਕੁੱਲੂ ਜ਼ਿਲ੍ਹੇ ਦੀ ਉਝੀ ਘਾਟੀ ਦੇ ਕੋਠੀ, ਸੋਲਾਂਗ, ਪਲਚਨ, ਰੁੜ, ਕੁਲੰਗ, ਸ਼ਨਾਗ, ਬੁਰੂਆ ਅਤੇ ਮਝਾਚ ਸਮੇਤ ਗੋਸ਼ਾਲ ਪਿੰਡ ਦੇ ਲੋਕ ਇਸ ਪਾਬੰਦੀ ਦੀ ਪਾਲਣਾ ਕਰਨਗੇ।  ਦੇਵ ਪਾਬੰਦੀ ਕਾਰਨ ਪਿੰਡ ਗੋਸ਼ਾਲਾਂ ਦੇ ਲੋਕ ਰੇਡੀਓ, ਟੀਵੀ ਦੀ ਵਰਤੋਂ ਨਹੀਂ ਕਰਨਗੇ ਅਤੇ ਪਿੰਡ ਵਾਸੀ ਖੇਤਾਂ ਵਿਚ ਵੀ ਨਹੀਂ ਜਾਣਗੇ। ਪਿੰਡ ਵਾਸੀ ਪਾਬੰਦੀ ਕਾਰਨ 42 ਦਿਨਾਂ ਤੱਕ ਦੇਵ ਦੇ ਹੁਕਮਾਂ ਦੀ ਪਾਲਣਾ ਕਰਨਗੇ। 

ਇਹ ਵੀ ਪੜ੍ਹੋ- 'ਟਾਰਜ਼ਨ ਬਾਬਾ' ਦੇ ਹਰ ਪਾਸੇ ਚਰਚੇ, 52 ਸਾਲ ਪੁਰਾਣੀ ਕਾਰ 'ਤੇ ਪਹੁੰਚੇ ਮਹਾਕੁੰਭ

42 ਦਿਨ ਬਾਅਦ ਦੇਵਤੇ ਕਰਨਗੇ ਭਵਿੱਖਬਾਣੀ

42 ਦਿਨਾਂ ਬਾਅਦ ਦੇਵੀ-ਦੇਵਤਿਆਂ ਦੇ ਸਨਮਾਨ ਵਿਚ ਫਾਗਲੀ ਦਾ ਤਿਉਹਾਰ ਮਨਾਇਆ ਜਾਵੇਗਾ। ਜਿਵੇਂ ਹੀ ਦੇਵਤੇ ਸਵਰਗ ਪ੍ਰਵਾਸ ਤੋਂ ਪਰਤਣਗੇ ਉਹ ਸਾਲ ਦੀਆਂ ਭਵਿੱਖ ਦੀਆਂ ਘਟਨਾਵਾਂ ਬਾਰੇ ਵੀ ਭਵਿੱਖਬਾਣੀਆਂ ਕਰਨਗੇ। ਮੰਦਰ ਦੇ ਅੰਦਰ ਦਾ ਲੇਪ ਹਟਾ ਦਿੱਤਾ ਜਾਵੇਗਾ। ਇਸ ਵਿਚੋਂ ਕੁਮਕੁਮ, ਸੇਬ ਦੇ ਦਰੱਖਤਾਂ ਦੇ ਪੱਤੇ, ਦਾਣੇ ਆਦਿ ਨਿਕਲਣਗੇ। ਇਸ ਦੇ ਆਧਾਰ 'ਤੇ ਸਾਲ ਲਈ ਭਵਿੱਖਬਾਣੀਆਂ ਕੀਤੀਆਂ ਜਾਣਗੀਆਂ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News