ਪਾਲਘਰ 'ਚ ਅਪ੍ਰੈਲ-ਮਈ ਮਹੀਨੇ 'ਚ ਕੁਪੋਸ਼ਣ ਨਾਲ 40 ਬੱਚਿਆਂ ਦੀ ਮੌਤ
Wednesday, Jul 07, 2021 - 01:48 AM (IST)
ਮੁੰਬਈ - ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਅਪ੍ਰੈਲ ਅਤੇ ਮਈ ਵਿੱਚ ਕੁਪੋਸ਼ਣ ਨਾਲ 40 ਆਦਿਵਾਸੀ ਬੱਚਿਆਂ ਦੀ ਮੌਤ ਹੋਈ ਹੈ। ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪਰਿਸ਼ਦ ਦੀ ਇੱਕ ਇਸ਼ਤਿਹਾਰ ਵਿੱਚ ਕਿਹਾ ਗਿਆ ਹੈ ਕਿ ਵਿੱਤ ਸਾਲ 2020-21 ਵਿੱਚ ਕੁਪੋਸ਼ਣ ਨਾਲ ਜਾਨ ਗੁਆਉਣ ਵਾਲੇ ਬੱਚਿਆਂ ਦੀ ਕੁਲ ਗਿਣਤੀ 296 ਰਹੀ।
ਇਹ ਵੀ ਪੜ੍ਹੋ- ਪਹਿਲੀ ਵਾਰ ਦੁਬਈ ਭੇਜੀ ਗਈ ਕਸ਼ਮੀਰ ਦੀ ਖਾਸ ਚੈਰੀ, ਕਿਸਾਨਾਂ ਦੀ ਵਧੇਗੀ ਕਮਾਈ
ਹਾਲਾਂਕਿ, ਅਧਿਕਾਰੀ ਨੇ ਕਿਹਾ ਕਿ ਅਜਿਹੀਆਂ ਮੌਤਾਂ 'ਤੇ ਰੋਕ ਲਗਾਉਣ ਲਈ ਕੀਤੀਆਂ ਗਈਆਂ ਠੋਸ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਗੰਭੀਰ ਕੁਪੋਸ਼ਣ (ਐੱਸ.ਏ.ਐੱਮ.) ਸ਼੍ਰੇਣੀ ਵਿੱਚ 34 ਫ਼ੀਸਦੀ ਅਤੇ ਮੱਧ ਗੰਭੀਰ ਕੁਪੋਸ਼ਣ ਜਾਂ ਐੱਮ.ਏ.ਐੱਮ. ਸ਼੍ਰੇਣੀ ਵਿੱਚ 24 ਫ਼ੀਸਦੀ ਦੀ ਕਮੀ ਆਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।