ਅਦਾਲਤ ਦਾ ਮਿਸਾਲੀ ਫ਼ੈਸਲਾ, 4 ਸਾਲ ਦੀ ਮਾਸੂਮ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ ਸੁਣਾਈ ਫਾਂਸੀ ਦੀ ਸਜ਼ਾ

Saturday, Feb 04, 2023 - 09:47 PM (IST)

ਅਦਾਲਤ ਦਾ ਮਿਸਾਲੀ ਫ਼ੈਸਲਾ, 4 ਸਾਲ ਦੀ ਮਾਸੂਮ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ ਸੁਣਾਈ ਫਾਂਸੀ ਦੀ ਸਜ਼ਾ

ਗਾਜ਼ੀਆਬਾਦ (ਇੰਟ.) : ਜ਼ਿਲ੍ਹੇ ਦੀ ਇਕ ਅਦਾਲਤ ਨੇ 64 ਦਿਨਾਂ ’ਚ ਸਾਹਸੀ ਫ਼ੈਸਲਾ ਸੁਣਾਇਆ ਹੈ। ਦਰਅਸਲ, ਅਦਾਲਤ ਨੇ ਜਬਰ-ਜ਼ਿਨਾਹ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੇ 4 ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕਰ ਕੇ ਉਸ ਨਾਲ ਹੈਵਾਨੀਅਤ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਮਾਮਲੇ ’ਚ ਸਾਰੇ ਤੱਥਾਂ ਨੂੰ ਪੇਸ਼ ਕੀਤਾ, ਜਿਸ ਦੇ ਆਧਾਰ ’ਤੇ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ : ਵਿਧਾਇਕ ਤੇ ਪੰਜਾਬੀ ਗਾਇਕ ਬਲਕਾਰ ਸਿੱਧੂ ਨੂੰ ਡਾਕਟਰਾਂ ਨੇ ਬੋਲਣ ਤੋਂ ਕੀਤਾ ਮਨ੍ਹਾਂ, ਜਾਣੋ ਵਜ੍ਹਾ

2 ਦਸੰਬਰ ਨੂੰ ਬੱਚੀ ਦੀ ਲਾਸ਼ ਘਰ ਤੋਂ ਕੁਝ ਦੂਰੀ ’ਤੇ ਜੰਗਲ ’ਚ ਮਿਲੀ ਸੀ। ਬੱਚੀ ਦੀ ਹਾਲਤ ਵੇਖ ਕੇ ਕਿਸੇ ਅਨਹੋਣੀ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਹ ਪਤਾ ਲੱਗਾ ਸੀ ਕਿ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਗਿਆ ਹੈ। ਲਾਸ਼ ਮਿਲਣ ਤੋਂ 5 ਦਿਨ ਬਾਅਦ ਯਾਨੀ 7 ਦਸੰਬਰ ਨੂੰ ਪੁਲਸ ਨੇ ਦੋਸ਼ੀ ਸੋਨੂੰ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਸੀ।


author

Mandeep Singh

Content Editor

Related News