ਦਿੱਲੀ: 4 ਵਿਦਿਆਰਥੀ ਚਰਸ ਨਾਲ ਗ੍ਰਿਫਤਾਰ

Saturday, Dec 30, 2017 - 03:31 PM (IST)

ਦਿੱਲੀ: 4 ਵਿਦਿਆਰਥੀ ਚਰਸ ਨਾਲ ਗ੍ਰਿਫਤਾਰ

ਨਵੀਂ ਦਿੱਲੀ— ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਦਿੱਲੀ ਯੂਨਿਟ ਨੇ ਵੱਖ-ਵੱਖ ਯੂਨੀਵਰਸਿਟੀ 'ਚ ਪੜ੍ਹਨ ਵਾਲੇ 4 ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਨਾਲ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਵਿਦਿਆਰਥੀਆਂ 'ਚ 2 ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ 'ਚ ਪੜ੍ਹਦੇ ਹਨ, ਜਦੋਂ ਕਿ ਇਕ-ਇਕ ਵਿਦਿਆਰਥੀ ਜੇ.ਐੱਨ.ਯੂ. ਅਤੇ ਏਮਿਟੀ ਯੂਨੀਵਰਸਿਟੀ ਦੇ ਹਨ। ਗ੍ਰਿਫਤਾਰ ਵਿਦਿਆਰਥੀਆਂ ਕੋਲੋਂ 1.14 ਕਿਲੋਗ੍ਰਾਮ ਕੈਨਬਿਸ (ਚਰਸ) ਅਤੇ ਐੱਲ.ਐੱਸ.ਡੀ. ਦੇ 3 ਬਲਾਟ ਪੇਪਰਜ਼ ਮਿਲੇ ਹਨ। ਐੱਨ.ਸੀ.ਬੀ. ਨੇ ਦੱਸਿਆ ਕਿ ਇਹ ਵਿਦਿਆਰਥੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਗਿਰੋਹ 'ਚ ਸ਼ਾਮਲ ਸਨ।

ਐੱਨ.ਸੀ.ਬੀ. ਦੇ ਡਿਪਟੀ ਡਾਇਰੈਕਟਰ ਜਨਰਲ (ਨਾਰਥ) ਐੱਸ.ਕੇ. ਝਾਅ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਦਿਆਰਥੀ- ਅਨਿਰੁਧ ਮਾਥੁਰ, ਤੇਨਜਿਨ ਫੁੰਚੋਗ ਅਤੇ ਸੈਮ ਮਲਿਕ ਚਰਸ ਦੇ ਆਦੀ ਸਨ ਅਤੇ ਗੌਰਵ ਇਨ੍ਹਾਂ ਲਈ ਚਰਸ ਦੀ ਵਿਵਸਥਾ ਕਰਦਾ ਸੀ। ਵਿਦਿਆਰਥੀਆਂ ਨੇ ਪੁੱਛ-ਗਿੱਛ 'ਚ ਦੱਸਿਆ ਕਿ ਦਿੱਲੀ ਯੂਨੀਵਰਸਿਟੀ ਕੈਂਪਿਸ ਏਰੀਆ 'ਚ ਧੜੱਲੇ ਨਾਲ ਡਰੱਗਜ਼ ਦਾ ਸੇਵਨ ਹੁੰਦਾ ਹੈ। ਪੁੱਛ-ਗਿੱਛ 'ਚ ਉਨ੍ਹਾਂ ਨੇ ਰੈਕਟ 'ਚ ਸ਼ਾਮਲ ਕੁਝ ਤਸਕਰਾਂ ਦੇ ਨਾਂ ਦੱਸੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਝਾਅ ਨੇ ਦੱਸਿਆ ਕਿ ਹਿੰਦੂ ਕਾਲਜ 'ਚ ਪੜ੍ਹਨ ਵਾਲਾ ਗੌਰਵ ਰੈਕਟ ਦਾ ਸਰਗਨਾ ਸੀ। ਗ੍ਰਿਫਤਾਰ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਤੋਂ ਚਰਸ ਮੰਗਵਾਉਂਦੇ ਸਨ।


Related News