ਦੇਸ਼ ''ਚ ਕੋਰੋਨਾ ਦੇ 5 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ, ਹੁਣ ਤੱਕ ਇੰਨੇ ਲੋਕਾਂ ਨੂੰ ਲੱਗੇ ਟੀਕੇ
Monday, Mar 07, 2022 - 11:30 AM (IST)
ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਇਕ ਦਿਨ 'ਚ ਕੋਰੋਨਾ ਦੇ 4,362 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ 4,29,67,315 ਹੋ ਗਈ। 17 ਮਈ 2020 ਦੇ ਬਾਅਦ ਤੋਂ ਦੇਸ਼ 'ਚ ਸਾਹਮਣੇ ਆਏ ਇਹ ਸਭ ਤੋਂ ਘੱਟ ਮਾਮਲੇ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ 'ਚ 66 ਹੋਰ ਲੋਕਾਂ ਦੀ ਸੰਕਰਮਣ ਨਾਲ ਮੌਤ ਤੋਂ ਬਾਅਦ ਮ੍ਰਿਤਕ ਗਿਣਤੀ ਵਧ ਕੇ 5,15,102 ਹੋ ਗਈ।
ਦੇਸ਼ 'ਚ ਕੋਰੋਨਾ ਦੇ ਇਲਾਜ ਅਧੀਨ ਘੱਟ ਕੇ 54,118 ਹੋ ਗਈ ਹੈ, ਜੋ ਕੁੱਲ ਮਾਮਲਿਆਂ 0.13 ਫੀਸਦੀ ਹੈ। ਪਿਛਲੇ 24 ਘੰਟਿਆਂ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 'ਚ 5,324 ਦੀ ਕਮੀ ਦਰਜ ਕੀਤੀ ਗਈ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ ਵਧ ਕੇ 98.68 ਫੀਸਦੀ ਹੋ ਗਈ ਹੈ। ਅੰਕੜਿਆਂ ਅਨੁਸਾਰ, ਦੇਸ਼ 'ਚ ਹੁਣ ਤੱਕ ਕੁੱਲ 4,23,98,095 ਲੋਕ ਸੰਕਰਮਣ ਮੁਕਤ ਹੋ ਚੁਕੇ ਹਨ ਅਤੇ ਕੋਰੋਨਾ ਨਾਲ ਮੌਤ ਦਰ 1.20 ਫੀਸਦੀ ਹੈ। ਉੱਥੇ ਹੀ ਰਾਸ਼ਟਰਵਿਆਪੀ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ ਕੋਰੋਨਾ ਰੋਕੂ ਟੀਕਿਆਂ ਦੀਆਂ 178.90 ਕਰੋੜ ਤੋਂ ਵਧ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਸੰਕਰਮਣ ਦੀ ਰੋਜ਼ਾਨਾ ਦਰ 0.71 ਫੀਸਦੀ ਅਤੇ ਹਫ਼ਤਾਵਾਰ ਦਰ 0.73 ਫੀਸਦੀ ਦਰਜ ਕੀਤੀ ਗਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ