83 ਦੇਸ਼ਾਂ ਦੇ 33 ਲੱਖ ਤੋਂ ਵੱਧ ਲੋਕਾਂ ਨੇ ਮਹਾਕੁੰਭ ਦੀ ਵੈੱਬਸਾਈਟ ''ਤੇ ਕੀਤਾ ਵਿਜ਼ਿਟ
Wednesday, Jan 08, 2025 - 12:17 PM (IST)
ਮਹਾਕੁੰਭ ਨਗਰ (ਏਜੰਸੀ)- ਵਿਸ਼ਵ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮ ਪ੍ਰਯਾਗਰਾਜ ਮਹਾਕੁੰਭ ਨੂੰ ਲੈ ਕੇ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਲੋਕਾਂ ਵਿਚ ਉਤਸੁਕਤਾ ਹੈ, ਜਿਸ ਦੀ ਪੂਰਤੀ ਲਈ ਲੋਕ ਇੰਟਰਨੈੱਟ 'ਤੇ ਮਹਾਕੁੰਭ ਦੀ ਵੈੱਬਸਾਈਟ ਰਾਹੀਂ ਇਸ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ। ਮਹਾਕੁੰਭ ਦੀ ਵੈੱਬਸਾਈਟ ਸੰਭਾਲ ਰਹੀ ਤਕਨੀਕੀ ਟੀਮ ਦੇ ਇਕ ਨੁਮਾਇੰਦੇ ਅਨੁਸਾਰ 4 ਜਨਵਰੀ 2025 ਤੱਕ 183 ਦੇਸ਼ਾਂ ਦੇ 33 ਲੱਖ ਤੋਂ ਵੱਧ ਲੋਕਾਂ ਨੇ ਮਹਾਕੁੰਭ ਦੀ ਵੈੱਬਸਾਈਟ 'ਤੇ ਆ ਕੇ ਇਸ ਵਿਸ਼ੇ 'ਤੇ ਜਾਣਕਾਰੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: ਕੀ ਕੈਨੇਡਾ ਬਣੇਗਾ ਅਮਰੀਕਾ ਦਾ 51ਵਾਂ ਰਾਜ? ਟਰੰਪ ਨੇ 'ਆਰਥਿਕ ਤਾਕਤ' ਵਰਤਣ ਦੀ ਦਿੱਤੀ ਧਮਕੀ!
ਇਨ੍ਹਾਂ ਦੇਸ਼ਾਂ ਵਿੱਚ ਯੂਰਪ, ਅਮਰੀਕਾ ਅਤੇ ਅਫਰੀਕਾ ਸਮੇਤ ਸਾਰੇ ਮਹਾਂਦੀਪਾਂ ਦੇ ਲੋਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਲੋਕ ਭਾਰਤ ਸਮੇਤ ਦੁਨੀਆ ਭਰ ਦੇ 183 ਦੇਸ਼ਾਂ ਤੋਂ ਹਨ ਅਤੇ ਇਨ੍ਹਾਂ 183 ਦੇਸ਼ਾਂ ਦੇ 6,206 ਸ਼ਹਿਰਾਂ ਦੇ ਲੋਕ ਇਸ ਵੈੱਬਸਾਈਟ 'ਤੇ ਆਏ ਹਨ ਅਤੇ ਉਨ੍ਹਾਂ ਨੇ ਇੱਥੇ ਕਾਫੀ ਸਮਾਂ ਬਿਤਾਇਆ ਹੈ। ਤਕਨੀਕੀ ਟੀਮ ਦੇ ਨੁਮਾਇੰਦੇ ਅਨੁਸਾਰ ਵੈੱਬਸਾਈਟ 'ਤੇ ਆਉਣ ਵਾਲੇ ਚੋਟੀ ਦੇ 5 ਦੇਸ਼ਾਂ 'ਚ ਭਾਰਤ ਪਹਿਲੇ ਨੰਬਰ 'ਤੇ ਹੈ, ਇਸ ਤੋਂ ਬਾਅਦ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਜਰਮਨੀ ਦੇ ਲੱਖਾਂ ਲੋਕ ਮਹਾਕੁੰਭ ਬਾਰੇ ਜਾਣਕਾਰੀ ਹਾਸਲ ਕਰਨ ਲਈ ਹਰ ਰੋਜ਼ ਇਸ ਵੈੱਬਸਾਈਟ 'ਤੇ ਆ ਰਹੇ ਹਨ।
ਇਹ ਵੀ ਪੜ੍ਹੋ: ਪਿਤਾ ਕਰਦਾ ਸੀ ਜਿਨਸੀ ਸ਼ੋਸ਼ਣ, ਧੀਆਂ ਨੇ ਲਾ 'ਤੀ ਅੱਗ
ਤਕਨੀਕੀ ਟੀਮ ਮੁਤਾਬਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ 6 ਅਕਤੂਬਰ 2024 ਨੂੰ ਇਸ ਵੈੱਬਸਾਈਟ ਨੂੰ ਲਾਂਚ ਕੀਤਾ ਸੀ, ਜਿਸ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਇਸ ਵੈੱਬਸਾਈਟ 'ਤੇ ਆ ਰਹੇ ਹਨ। ਜਿਵੇਂ-ਜਿਵੇਂ ਮਹਾਂਕੁੰਭ ਨੇੜੇ ਆ ਰਿਹਾ ਹੈ, ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਟੀਮ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਇਸ ਮਹਾਕੁੰਭ ਨੂੰ 'ਡਿਜੀਟਲ ਮਹਾਕੁੰਭ' ਵਜੋਂ ਪੇਸ਼ ਕਰ ਰਹੀ ਹੈ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਕਈ ਡਿਜੀਟਲ ਪਲੇਟਫਾਰਮ ਬਣਾਏ ਗਏ ਹਨ ਅਤੇ ਇਸ 'ਤੇ ਮਹਾਕੁੰਭ ਦੀ ਅਧਿਕਾਰਤ ਵੈੱਬਸਾਈਟ ਵੀ ਹੈ।
ਇਹ ਵੀ ਪੜ੍ਹੋ: ਵਿਚਕਾਰ ਨਾ ਆਓ, ਨਹੀਂ ਤਾਂ ਨਤੀਜੇ ਹੋਣਗੇ ਮਾੜੇ, ਜਾਣੋ ਪਾਕਿ PM ਸ਼ਾਹਬਾਜ਼ ਨੂੰ ਕਿਸਨੇ ਦਿੱਤੀ ਧਮਕੀ
ਇਸ ਵੈੱਬਸਾਈਟ 'ਤੇ ਸ਼ਰਧਾਲੂਆਂ ਨੂੰ ਮਹਾਕੁੰਭ ਨਾਲ ਸਬੰਧਤ ਸਾਰੀ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ। ਇਸ ਵਿੱਚ ਕੁੰਭ ਨਾਲ ਸਬੰਧਤ ਪਰੰਪਰਾਵਾਂ, ਕੁੰਭ ਦੀ ਮਹੱਤਤਾ, ਅਧਿਆਤਮਕ ਗੁਰੂਆਂ ਦੇ ਨਾਲ-ਨਾਲ ਕੁੰਭ ਬਾਰੇ ਕੀਤੇ ਗਏ ਅਧਿਐਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਮਹਾਂਕੁੰਭ ਦੌਰਾਨ ਮੁੱਖ ਆਕਰਸ਼ਣ, ਮੁੱਖ ਇਸ਼ਨਾਨ ਤਿਉਹਾਰ, ਕੀ ਕਰੀਏ ਅਤੇ ਕੀ ਨਾ ਕਰੀਏ ਅਤੇ ਕਲਾਤਮਕ ਚੀਜ਼ਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ: ਕੌਣ ਹੈ ਅਨੀਤਾ ਆਨੰਦ ਜੋ ਬਣ ਸਕਦੀ ਹੈ ਕੈਨੇਡਾ ਦੀ ਪ੍ਰਧਾਨ ਮੰਤਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8