33 ਦਿਨਾਂ ’ਚ ਗਊ ਨੂੰ ‘ਰਾਸ਼ਟਰ ਮਾਤਾ’ ਐਲਾਨ ਕਰੇ ਕੇਂਦਰ ਸਰਕਾਰ : ਜਗਦਗੁਰੂ ਸ਼ੰਕਰਾਚਾਰੀਆ

Wednesday, Feb 12, 2025 - 12:57 AM (IST)

33 ਦਿਨਾਂ ’ਚ ਗਊ ਨੂੰ ‘ਰਾਸ਼ਟਰ ਮਾਤਾ’ ਐਲਾਨ ਕਰੇ ਕੇਂਦਰ ਸਰਕਾਰ : ਜਗਦਗੁਰੂ ਸ਼ੰਕਰਾਚਾਰੀਆ

ਮਹਾਕੁੰਭ ਨਗਰ, (ਭਾਸ਼ਾ)- ਜੋਤਿਸ਼ ਪੀਠ ਦੇ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੂੰ ਦੇਸ਼ ਵਿਚ ਗਊ ਹੱਤਿਆ ’ਤੇ ਪਾਬੰਦੀ ਲਾਉਣ ਅਤੇ ਗਊ ਨੂੰ ਰਾਸ਼ਟਰ ਮਾਤਾ ਐਲਾਨ ਕਰਨ ਬਾਰੇ ਫੈਸਲਾ ਲੈਣ ਲਈ 33 ਦਿਨਾਂ ਦਾ ਸਮਾਂ ਦਿੱਤਾ ਹੈ।

ਇੱਥੇ ਸ਼ੰਕਰਾਚਾਰੀਆ ਕੈਂਪ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਗਦਗੁਰੂ ਸ਼ੰਕਰਾਚਾਰੀਆ ਨੇ ਕਿਹਾ ਕਿ ਧਰਮ ਗ੍ਰੰਥਾਂ ਵਿਚ ਜ਼ਿਕਰ ਹੈ ਕਿ ਗਊ ਦੇ ਸਰੀਰ ਵਿਚ 33 ਕਰੋੜ ਦੇਵੀ-ਦੇਵਤਿਆਂ ਦਾ ਵਾਸ ਹੈ। ਅਸੀਂ ਪਿਛਲੇ ਡੇਢ ਸਾਲ ਤੋਂ ਗਊ ਮਾਤਾ ਨੂੰ ‘ਰਾਸ਼ਟਰ ਮਾਤਾ’ ਐਲਾਨਣ ਲਈ ਇਕ ਅੰਦੋਲਨ ਚਲਾ ਰਹੇ ਹਾਂ।

ਹੁਣ ਅਸੀਂ ਫੈਸਲਾ ਕੀਤਾ ਹੈ ਕਿ ਮਾਘੀ ਪੂਰਨਿਮਾ (ਵੀਰਵਾਰ) ਦੇ ਅਗਲੇ ਦਿਨ ਤੋਂ ਅਸੀਂ 33 ਦਿਨਾਂ ਦੀ ਯਾਤਰਾ ਕਰਾਂਗੇ। ਉਨ੍ਹਾਂ ਕਿਹਾ ਕਿ ਇਹ 33 ਦਿਨਾਂ ਦੀ ਯਾਤਰਾ 17 ਮਾਰਚ ਨੂੰ ਦਿੱਲੀ ਪਹੁੰਚ ਕੇ ਸਮਾਪਤ ਹੋਵੇਗੀ। ਕੇਂਦਰ ਸਰਕਾਰ ਕੋਲ ਫੈਸਲਾ ਲੈਣ ਲਈ 33 ਦਿਨ ਹਨ। ਜੇਕਰ ਉਹ ਇਨ੍ਹਾਂ 33 ਦਿਨਾਂ ਵਿਚ ਕੋਈ ਫੈਸਲਾ ਨਹੀਂ ਲੈਂਦੀ ਤਾਂ ਅਸੀਂ 17 ਮਾਰਚ ਨੂੰ ਸ਼ਾਮ 5 ਵਜੇ ਤੋਂ ਬਾਅਦ ਇਕ ਸਖ਼ਤ ਫੈਸਲਾ ਲਵਾਂਗੇ।


author

Rakesh

Content Editor

Related News