ਕੇਰਲ ’ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਹਾਲਾਤ ਨੂੰ ਬਿਆਨ ਕਰਦੀਆਂ ਤਸਵੀਰਾਂ, ਹੁਣ ਤਕ 31 ਮੌਤਾਂ

10/18/2021 1:02:41 PM

ਕੋਟਾਯਮ/ਇਡੁੱਕੀ (ਭਾਸ਼ਾ)— ਕੇਰਲ ਵਿਚ ਮੋਹਲੇਧਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮਿ੍ਰਤਕਾਂ ਦੀ ਗਿਣਤੀ ਸੋਮਵਾਰ ਨੂੰ ਵੱਧ 31 ਹੋ ਗਈ ਹੈ। ਮੀਂਹ ਪ੍ਰਭਾਵਿਤ ਵੱਖ-ਵੱਖ ਇਲਾਕਿਆਂ ਵਿਚ 31 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਿਤੀ ਨਾਲ ਨਜਿੱਠਣ ਲਈ ਸੂਬੇ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਉੱਥੇ ਹੀ ਸੂਬੇ ਵਿਚ ਰਾਹਤ ਅਤੇ ਬਚਾਅ ਕੰਮ ਲਈ ਫ਼ੌਜ ਪਹੁੰਚੀ ਹੋਈ ਹੈ। ਹੜ੍ਹ ’ਚ ਫਸੇ ਲੋਕਾਂ ਲਈ ਰਾਹਤ ਸਮੱਗਰੀ ਵੀ ਪਹੁੰਚਾਈ ਜਾ ਰਹੀ ਹੈ। 

PunjabKesari

ਮੋਹਲੇਧਾਰ ਮੀਂਹ ਕਾਰਨ ਸੜਕਾਂ, ਨਦੀਆਂ ਪਾਣੀ ਨਾਲ ਭਰ ਗਈਆਂ ਹਨ। ਕਾਰਾਂ ਪਾਣੀ ਵਿਚ ਤੈਰਦੀਆਂ ਨਜ਼ਰ ਆ ਰਹੀਆਂ ਹਨ। ਨਦੀ ਕੰਢੇ ਮੌਜੂਦ ਘਰ ਢਹਿ-ਢੇਰੀ ਹੋ ਗਏ ਹੋ ਕੇ ਪਾਣੀ ’ਚ ਸਮਾ ਗਏ ਹਨ। ਕੇਰਲ ਤੋਂ ਜੋ ਤਸਵੀਰਾਂ ਆਈਆਂ ਹਨ, ਉਹ ਦਿਲ ਨੂੰ ਤਸੱਲੀ ਦੇਣ ਵਾਲੀਆਂ ਨਹੀਂ ਹਨ।

PunjabKesari

ਲੋਕ ਘਰ-ਬਾਰ ਛੱਡ ਕੇ ਸੁਰੱਖਿਅਤ  ਥਾਵਾਂ ’ਤੇ ਜਾਣ ਨੂੰ ਮਜਬੂਰ ਹੋ ਗਏ ਹਨ। ਕੇਰਲ ਵਿਚ ਮੀਂਹ ਕਾਰਨ ਪ੍ਰਭਾਵਿਤ ਜ਼ਿਲ੍ਹਿਆਂ ’ਚ ਅੱਜ ਵੀ ਆਰੇਂਜ ਅਲਰਟ ਜਾਰੀ ਹੈ। ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। 

PunjabKesari

ਕੇਰਲ ਸਰਕਾਰ ਨੇ ਮੋਹਲੇਧਾਰ ਮੀਂਹ ਦੀ ਵਜ੍ਹਾ ਕਰ ਕੇ ਕਈ ਬੰਨ੍ਹਾਂ ’ਚ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ। ਕੁਝ ਬੰਨ੍ਹਾਂ ਦੇ ਗੇਟ ਖੋਲ੍ਹੇ ਜਾਣਗੇ, ਜਿਸ ਦੇ ਨਤੀਜੇ ਵਜੋਂ ਦੱਖਣੀ ਅਤੇ ਮੱਧ ਕੇਰਲ ਵਿਚ ਨਦੀਆਂ ਦਾ ਪਾਣੀ ਦਾ ਪੱਧਰ ਵੱਧ ਸਕਦਾ ਹੈ। ਜਾਣਕਾਰੀ ਮੁਤਾਬਕ ਪੰਬਾ ਨਦੀ ’ਤੇ ਬਣੇ ਕੱਕੀ ਬੰਨ੍ਹ ਦੇ ਗੇਟ ਖੋਲ੍ਹੇ ਜਾਣਗੇ।

PunjabKesari

ਬੰਨ੍ਹ ਵਾਲਾ ਪਾਣੀ ਹੇਠਲੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਸਥਿਤੀ ਗੰਭੀਰ ਹੋ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕੇਰਲ ’ਚ ਲਗਾਤਾਰ ਮੀਂਹ ਪੈਣ ਪਿੱਛੇ ਬੱਦਲ ਫਟਣ ਦੀਆਂ ਘਟਨਾਵਾਂ ਦੀ ਵਜ੍ਹਾ ਨਾਲ ਹੜ੍ਹ ਆਇਆ ਅਤੇ ਜ਼ਮੀਨ ਖਿਸਕ ਗਈ। 

PunjabKesari
 


Tanu

Content Editor

Related News