ਲਾਰੈਂਸ ਬਿਸ਼ਨੋਈ ਗੈਂਗ ਦੇ 3 ਸ਼ਾਰਪ ਸ਼ੂਟਰ ਚੜ੍ਹੇ ਪੁਲਸ ਅੜਿੱਕੇ, ਦਿੱਲੀ ਤੋਂ ਹੋਈ ਗ੍ਰਿਫ਼ਤਾਰੀ

Saturday, Jul 08, 2023 - 09:37 PM (IST)

ਨਵੀਂ ਦਿੱਲੀ (ਭਾਸ਼ਾ): ਜ਼ਬਰਨ ਵਸੂਲੀ ਦੇ ਇਕ ਮਾਮਲੇ ਵਿਚ ਲੋੜੀਂਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਕਥਿਤ ਸ਼ਾਰਪਸ਼ੂਟਰਾਂ ਨੂੰ ਪੱਛਮੀ ਦਿੱਲੀ ਦੇ ਰੋਹਿਣੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨਾ ਨਗਰ ਵਾਸੀ ਉਦਿਤ ਸਾਧ, ਨਾਂਗਲੋਈ ਵਾਸੀ ਅਨੀਸ਼ ਕੁਮਾਰ ਉਰਫ਼ ਮਿੰਟੂ (42) ਤੇ ਨਿਹਾਲ ਵਿਹਾਰ ਵਾਸੀ ਮੋਹਿਤ ਗੁਪਤਾ (27) ਵਜੋਂ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - ਏਸ਼ੀਆਈ ਚੈਂਪੀਅਨਸ਼ਿਪ 'ਚ ਨਹੀਂ ਖੇਡ ਸਕਣਗੇ ਕਰਨਵੀਰ ਸਿੰਘ, ਥਾਈਲੈਂਡ ਰਵਾਨਾ ਹੋਣ ਤੋਂ ਪਹਿਲਾਂ ਆਈ ਇਹ ਖ਼ਬਰ

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਰਜ ਮਾਮਲੇ ਦੇ ਅਧਾਰ 'ਤੇ ਕਿਹਾ ਕਿ 23 ਜੂਨ ਨੂੰ ਪੁਰਾਣੀ ਦਿੱਲੀ ਦੇ ਲਾਜਪਤ ਰਾਏ ਮਾਰਕੀਟ ਵਿਚ ਕੰਮ ਕਰਨ ਵਾਲੇ ਇਕ ਵਪਾਰੀ ਨੂੰ ਜ਼ਬਰਨ ਵਸੂਲੀ ਦਾ ਫ਼ੋਨ ਆਇਆ ਤੇ ਮੁਲਜ਼ਮ ਨੇ ਉਸ ਨੂੰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਧਮਕੀ ਦਿੱਤੀ ਤੇ ਪ੍ਰੋਟੈਕਸ਼ਨ ਮਨੀ ਦੇ ਰੂਪ ਵਿਚ 20 ਲੱਖ ਰੁਪਏ ਦੀ ਮੰਗ ਕੀਤੀ। ਪੁਲਸ ਸੂਤਰਾਂ ਨੇ ਕਿਹਾ ਕਿ ਮੁਲਜ਼ਮ ਤਿਹਾੜ ਜੇਲ੍ਹ ਦੇ ਨੇੜਲੇ ਇਲਾਕੇ ਤੋਂ ਫ਼ੋਨ ਕਰਦੇ ਸਨ, ਜਿਸ ਕਾਰਨ ਪੁਲਸ ਤੇ ਸ਼ਿਕਾਇਤਕਰਤਾ ਨੂੰ ਇਹ ਲੱਗਿਆ ਕਿ ਕਥਿਤ ਫ਼ੋਨ ਕਰਨ ਵਾਲਾ ਜੇਲ੍ਹ ਵਿਚ ਹੀ ਸੀ। ਜਾਂਚ ਦੌਰਨ ਪਤਾ ਲੱਗਿਆ ਕਿ ਜ਼ਬਰਨ ਵਸੂਲੀ ਮਾਮਲੇ ਵਿਚ ਲਾਰੈਂਸ਼ ਬਿਸ਼ਨੋਈ ਗੈਂਗ ਦੇ ਤਿੰਨ ਮੁਲਜ਼ਮ ਸ਼ਾਮਲ ਹਨ। 

ਇਹ ਖ਼ਬਰ ਵੀ ਪੜ੍ਹੋ - ਖ਼ਾਕੀ 'ਤੇ ਲੱਗਿਆ ਇਕ ਹੋਰ ਦਾਗ! ਥਾਣੇ ਅੰਦਰ ਵਰਦੀ 'ਚ ਨਸ਼ਾ ਕਰਦਾ ਦਿਸਿਆ ਪੰਜਾਬ ਪੁਲਸ ਦਾ ਥਾਣੇਦਾਰ

ਪੁਲਸ ਨੇ ਦੱਸਿਆ ਕਿ ਤਿੰਨ ਜੁਲਾਈ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਰੋਹਿਣੀ ਸਥਿਤ ਜਾਪਾਨੀ ਪਾਰਕ ਦੇ ਗੇਟ ਨੰਬਰ 3 ਨੇੜੇ ਆਉਣਗੇ। ਸਪੈਸ਼ਲ ਕਮਿਸ਼ਨਰ ਆਫ਼ ਪੁਲਸ ਐੱਚ.ਜੀ.ਐੱਸ. ਧਾਲੀਵਾਲ ਨੇ ਕਿਹਾ ਕਿ ਜਾਲ ਵਿਛਾਇਆ ਗਿਆ ਤੇ ਮੁਲਜ਼ਮਾਂ ਨੂੰ ਰਾਤ ਤਕਰੀਬਨ 10.20 ਵਜੇ ਫੜ ਲਿਆ ਗਿਆ। ਪੁਲਸ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ 2 ਪਿਸਤੌਲ ਤੇ 4 ਕਾਰਤੂਸ ਬਰਾਮਦ  ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਾਧ ਲਾਜਪਤ ਰਾਏ ਮਾਰਕੀਟ ਵਿਚ ਦੁਕਾਨ ਕਰਦਾ ਸੀ ਤੇ ਇਲਾਕੇ ਦੇ ਕਈ ਥੋਕ ਵਿਕਰੇਤਾਵਾਂ ਨੂੰ ਜਾਣਦਾ ਸੀ। ਸਾਦ ਨੇ ਲੋਕਾਂ ਨੇ ਧੋਖਾਧੜੀ ਸ਼ੁਰੂ ਕਰ ਦਿੱਤੀ ਸੀ ਤੇ 2015 ਵਿਚ ਜੇਲ੍ਹ ਚਲਾ ਗਿਆ ਜਿੱਥੇ ਉਸ ਦੀ ਮੁਲਾਕਾਤ ਅਨੀਸ਼ ਅਤੇ ਬਿਸ਼ਨੋਈ ਗਿਰੋਹ ਦੇ ਮੈਂਬਰਾਂ ਨਾਲ ਹੋਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਲਾਰੈਂਸ਼ ਬਿਸ਼ਨੋਈ ਦੇ ਨਾਂ 'ਤੇ ਵਪਾਰੀਆਂ ਨੂੰ ਧਮਕਾਉਣ ਦੀ ਸਾਜ਼ਿਸ਼ ਰਚੀ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਸ ਦੇ ਨਾਂ 'ਤੇ ਜ਼ਬਰਨ ਵਸੂਲੀ ਸੌਖ਼ੀ ਹੋ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News