ਜੰਮੂ ਕਸ਼ਮੀਰ ''ਚ ਬੋਲੇ ਅਮਿਤ ਸ਼ਾਹ- 42 ਹਜ਼ਾਰ ਲੋਕਾਂ ਦੇ ਕਤਲ ਲਈ 3 ਪਰਿਵਾਰ ਜ਼ਿੰਮੇਵਾਰ

Saturday, Jun 24, 2023 - 10:57 AM (IST)

ਜੰਮੂ ਕਸ਼ਮੀਰ ''ਚ ਬੋਲੇ ਅਮਿਤ ਸ਼ਾਹ- 42 ਹਜ਼ਾਰ ਲੋਕਾਂ ਦੇ ਕਤਲ ਲਈ 3 ਪਰਿਵਾਰ ਜ਼ਿੰਮੇਵਾਰ

ਜੰਮੂ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮਜ਼ਬੂਤ ​​ਨੀਂਹ ਰੱਖੀ ਹੈ, ਜਦੋਂ ਕਿ ਪਿਛਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ 12 ਲੱਖ ਕਰੋੜ ਰੁਪਏ ਦੇ ‘ਘਪਲੇ’ ਵਿੱਚ ਸ਼ਾਮਲ ਸੀ। ਸ਼ੁੱਕਰਵਾਰ ਜੰਮੂ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਨੈਸ਼ਨਲ ਕਾਨਫਰੰਸ (ਐੱਨ. ਸੀ.), ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਅਤੇ ਕਾਂਗਰਸ 'ਤੇ ਵੀ ਤਿੱਖਾ ਨਿਸ਼ਾਨਾ ਵਿੰਨ੍ਹਿਆ।

ਉਨ੍ਹਾਂ ਸਵਾਲ ਕੀਤਾ ਕਿ ਜੰਮੂ-ਕਸ਼ਮੀਰ ’ਚ ਅੱਤਵਾਦ ਕਾਰਨ 42 ਹਜ਼ਾਰ ਲੋਕਾਂ ਦਾ ਕਤਲ ਦੀ ਜ਼ਿੰਮੇਵਾਰੀ ਕੌਣ ਲਵੇਗਾ? ਉਹ ਐੱਨ. ਸੀ. ਦੇ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਪੀ.ਡੀ.ਪੀ. ਦੀ ਮੁਖੀ ਮਹਿਬੂਬਾ ਮੁਫਤੀ ਤੋਂ ਪੁੱਛਣਾ ਚਾਹੁੰਦੇ ਹਨ ਕਿ ਇਨ੍ਹਾਂ 42,000 ਲੋਕਾਂ ਦਾ ਕਤਲ ਲਈ ਕੌਣ ਜ਼ਿੰਮੇਵਾਰ ਹੈ ਕਿਉਂਕਿ ਉਦੋਂ ਉਹ ਹੀ ਸੱਤਾ ਵਿੱਚ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਰਾਜ ਵਿੱਚ ਅੱਤਵਾਦ ਨੂੰ ਨੱਥ ਪਾਈ ਗਈ ਸੀ। ਮੋਦੀ ਸਰਕਾਰ ਨੇ 12 ਲੱਖ ਕਰੋੜ ਰੁਪਏ ਦੇ ਘਪਲਿਆਂ ਵਿੱਚ ਸ਼ਾਮਲ ਯੂ.ਪੀ.ਏ. ਸਰਕਾਰ ਦੀ ਥਾਂ ਲਈ ਅਤੇ ਭ੍ਰਿਸ਼ਟਾਚਾਰ ਮੁਕਤ ਭਾਰਤ ਦੀ ਮਜ਼ਬੂਤ ​​ਨੀਂਹ ਰੱਖੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਤੇ ਤਿੰਨ ਪਰਿਵਾਰਾਂ ਨੇ ਦਹਾਕਿਆਂ ਤੱਕ ਰਾਜ ਕੀਤਾ, ਪਰ ਧਾਰਾ 370 ਕਾਰਨ ਕੋਈ ਵਿਕਾਸ ਨਹੀਂ ਹੋਇਆ। ਹੁਣ ਉਹ ਸਭ ਕਹਿ ਰਹੇ ਹਨ ਕਿ ਸਾਨੂੰ ਧਾਰਾ 370 ਦੀ ਰੱਖਿਆ ਕਰਨੀ ਚਾਹੀਦੀ ਸੀ।


author

DIsha

Content Editor

Related News