3 ਦਿਨ ਤੇਰਾ, 3 ਦਿਨ ਮੇਰਾ..! ਪੰਚਾਇਤ ਨੇ ਕਰਵਾ''ਤਾ ਪਤੀ ਦਾ ਬਟਵਾਰਾ, ਹੋਸ਼ ਉਡਾਏਗਾ ਪੂਰਾ ਮਾਮਲਾ

Wednesday, Jul 22, 2026 - 09:20 AM (IST)

3 ਦਿਨ ਤੇਰਾ, 3 ਦਿਨ ਮੇਰਾ..! ਪੰਚਾਇਤ ਨੇ ਕਰਵਾ''ਤਾ ਪਤੀ ਦਾ ਬਟਵਾਰਾ, ਹੋਸ਼ ਉਡਾਏਗਾ ਪੂਰਾ ਮਾਮਲਾ

ਰਾਮਪੁਰ (ਇੰਟ.) - ਜ਼ਿਲ੍ਹੇ ਦੇ ਟਾਂਡਾ ਥਾਣਾ ਖੇਤਰ ਵਿਚ ਇਕ ਪੰਚਾਇਤ ਨੇ ਪਤੀ-ਪਤਨੀ ਦੇ ਵਿਵਾਦ ਵਿਚ ਅਨੋਖਾ ਫ਼ੈਸਲਾ ਸੁਣਾਇਆ ਹੈ। ਪੰਚਾਇਤ ਨੇ ਇਕ ਨੌਜਵਾਨ ਨੂੰ ਉਸ ਦੀਆਂ ਦੋਵਾਂ ਪਤਨੀਆਂ ਵਿਚਾਲੇ 3-3 ਦਿਨ ਰਹਿਣ ਦਾ ਫ਼ੈਸਲਾ ਦਿੱਤਾ ਹੈ। ਹਫ਼ਤੇ ਦਾ 7ਵਾਂ ਦਿਨ ਪਤੀ ਦੀ ਮਰਜ਼ੀ ’ਤੇ ਛੱਡਿਆ ਗਿਆ ਹੈ ਕਿ ਉਹ ਕਿਸ ਨਾਲ ਰਹਿਣਾ ਚਾਹੁੰਦਾ ਹੈ। ਮਾਮਲਾ ਦੜ੍ਹਿਆਲ ਨਗਰ ਪੰਚਾਇਤ ਖੇਤਰ ਦਾ ਹੈ। ਇੱਥੇ ਰਹਿਣ ਵਾਲੇ ਨਜ਼ਾਕਤ ਦਾ ਪਹਿਲਾ ਵਿਆਹ ਲੱਗਭਗ 14 ਸਾਲ ਪਹਿਲਾਂ ਉੱਤਰਾਖੰਡ ਦੀ ਰਹਿਣ ਵਾਲੀ ਅਸ਼ਰਾ ਨਾਲ ਹੋਇਆ ਸੀ। 

ਪੜ੍ਹੋ ਇਹ ਵੀ - ਹੁਸ਼ਿਆਰਪੁਰ 'ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰਾਂ ਨਾਲ ਵੱਢ 'ਤਾ 'ਆਪ' ਸਰਪੰਚ

ਮਿਲੀ ਜਾਣਕਾਰੀ ਮੁਤਾਬਕ ਦੋਵਾਂ ਪਤਨੀਆਂ ਦੀਆਂ 2 ਧੀਆਂ ਹਨ। ਲੱਗਭਗ 4 ਸਾਲ ਪਹਿਲਾਂ ਨਜ਼ਾਕਤ ਨੇ ਨੇਹਾ ਨਾਲ ਦੂਜਾ ਵਿਆਹ ਕਰ ਲਿਆ। ਦੂਜੀ ਪਤਨੀ ਤੋਂ ਵੀ ਉਸ ਦੀਆਂ 2 ਧੀਆਂ ਹਨ। ਪਹਿਲੀ ਪਤਨੀ ਅਸ਼ਰਾ ਨੇ ਦੋਸ਼ ਲਗਾਇਆ ਸੀ ਕਿ ਦੂਜੇ ਵਿਆਹ ਤੋਂ ਬਾਅਦ ਪਤੀ ਦਾ ਵਿਵਹਾਰ ਬਦਲ ਗਿਆ ਅਤੇ ਉਹ ਖ਼ਰਚਾ ਨਹੀਂ ਦਿੰਦਾ ਹੈ। 2 ਧੀਆਂ ਦੀ ਪਰਵਰਿਸ਼ ਵਿਚ ਪ੍ਰੇਸ਼ਾਨੀ ਆਉਣ ’ਤੇ ਉਸ ਨੇ ਪੁਲਸ ਚੌਕੀ ਵਿਚ ਸ਼ਿਕਾਇਤ ਕੀਤੀ ਸੀ। ਪੁਲਸ ਕਾਰਵਾਈ ਤੋਂ ਪਹਿਲਾਂ ਪਿੰਡ ਵਿਚ ਪੰਚਾਇਤ ਬੈਠ ਗਈ। ਲੱਗਭਗ 3-4 ਘੰਟੇ ਚੱਲੀ ਪੰਚਾਇਤ ਵਿਚ ਅਜਿਹਾ ਅਨੌਖਾ ਫ਼ੈਸਲਾ ਸੁਣਾਇਆ ਗਿਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਪੜ੍ਹੋ ਇਹ ਵੀ - ਪੰਜਾਬ ਭਰ ’ਚ ਅੱਜ ਟੋਲ ਪਲਾਜ਼ੇ ਹੋਣਗੇ ਮੁਫ਼ਤ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

ਪੰਚਾਇਤ ਦੇ ਫੈਸਲੇ ਮੁਤਾਬਕ ਨਜ਼ਾਕਤ ਹਫ਼ਤੇ ਵਿਚ 3 ਦਿਨ ਪਹਿਲੀ ਪਤਨੀ ਅਤੇ 3 ਦਿਨ ਦੂਜੀ ਪਤਨੀ ਨਾਲ ਰਹੇਗਾ। ਇਸ ਤੋਂ ਇਲਾਵਾ ਉਸ ਨੂੰ ਪਹਿਲੀ ਪਤਨੀ ਨੂੰ ਹਰ ਮਹੀਨੇ ਰਾਸ਼ਨ ਅਤੇ 2000 ਰੁਪਏ ਖ਼ਰਚੇ ਵਜੋਂ ਦੇਣੇ ਪੈਣਗੇ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਨੇ ਪੰਚਾਇਤ ਦੇ ਫ਼ੈਸਲੇ ਨੂੰ ਸਵੀਕਾਰ ਕਰ ਲਿਆ ਹੈ, ਜਿਸ ਤੋਂ ਬਾਅਦ ਪਹਿਲੀ ਪਤਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਅੱਗੇ ਨਹੀਂ ਵਧਾਈ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਸਮਝੌਤਾ ਕੀਤਾ ਹੈ, ਸ਼ਿਕਾਇਤ ਮਿਲਣ ’ਤੇ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ - ਜੰਤਰ-ਮੰਤਰ ਵਿਰੋਧ ਪ੍ਰਦਰਸ਼ਨ ਵਿਚਾਲੇ ਪੁੱਜਾ ਜ਼ੋਮੈਟੋ ਡਿਲੀਵਰੀ ਬੁਆਏ, ਲੋਕਾਂ ਨੇ ਪੁੱਛਿਆ-ਕਿਸ ਦਾ ਆਰਡਰ, ਫਿਰ..

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News