ਕੋਰਬਾ-ਵਿਸ਼ਾਖਾਪੱਟਨਮ ਐਕਸਪ੍ਰੈੱਸ ਟਰੇਨ 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

Sunday, Aug 04, 2024 - 12:29 PM (IST)

ਵਿਸ਼ਾਖਾਪੱਟਨਮ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪੱਟਨਮ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਛੱਤੀਸਗੜ੍ਹ ਦੇ ਕੋਰਬਾ ਤੋਂ ਵਿਸ਼ਾਖਾਪੱਟਨਮ ਪਹੁੰਚੀ ਕੋਰਬਾ ਐਕਸਪ੍ਰੈੱਸ ਟਰੇਨ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਟਰੇਨ ਕੋਰਬਾ ਤੋਂ ਤਿਰੂਮਲਾ ਜਾ ਰਹੀ ਸੀ। ਜਦੋਂ ਟਰੇਨ ਸਟੇਸ਼ਨ 'ਤੇ ਰੁਕੀ ਤਾਂ ਪਲੇਟਫਾਰਮ ਨੰਬਰ-4 'ਤੇ ਅੱਗ ਲੱਗ ਦੀ ਘਟਨਾ ਵਾਪਰੀ। ਅੱਗ ਲੱਗਣ ਕਾਰਨ ਟਰੇਨ ਦੀਆਂ ਤਿੰਨ ਬੋਗੀਆਂ ਪੂਰੀ ਤਰ੍ਹਾਂ ਸੜ ਗਈਆਂ। ਦੱਸਿਆ ਜਾ ਰਿਹਾ ਹੈ ਕਿ ਅੱਗ ਤਿੰਨ ਏਸੀ ਡੱਬਿਆਂ 'ਚ ਲੱਗੀ। ਹਾਲਾਂਕਿ ਗਨੀਮਤ ਇਹ ਰਹੀ ਕਿ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। 

ਇਹ ਵੀ ਪੜ੍ਹੋ- ਗਟਰ 'ਚ ਡਿੱਗੇ ਬੱਚੇ ਦੇ ਪਿਤਾ ਨੇ ਚੁੱਕੇ ਸਵਾਲ, ਕਿਹਾ- 'MCD ਅਤੇ NDMC ਦੀ ਲੜਾਈ 'ਚ ਮੇਰਾ ਬੱਚਾ ਕਿਉਂ ਫਸੇ'

ਘਟਨਾ ਦੌਰਾਨ ਸਟੇਸ਼ਨ 'ਤੇ ਹਫੜਾ-ਦਫੜੀ ਮਚ ਗਈ ਅਤੇ ਯਾਤਰੀ ਦਹਿਸ਼ਤ 'ਚ ਇੱਧਰ-ਉੱਧਰ ਦੌੜਨ ਲੱਗੇ। ਇਸ ਭਿਆਨਕ ਹਾਦਸੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਅੱਗ ਦੀਆਂ ਲਪਟਾਂ ਅਤੇ ਧੂੰਆਂ ਉਠਦਾ ਵੇਖਿਆ ਜਾ ਸਕਦਾ ਹੈ। ਸਾਰੇ ਯਾਤਰੀਆਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਬਾਹਰ ਕੱਢ ਲਿਆ ਗਿਆ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ A1 ਕੋਚ ਕੋਲ ਲੱਗੀ, ਜਿਸ ਮਗਰੋਂ ਯਾਤਰੀਆਂ ਨੇ ਰੌਲਾ ਪਾਇਆ। ਇਸ ਤੋਂ ਤੁਰੰਤ ਬਾਅਦ ਰੇਲਵੇ ਅਧਿਕਾਰੀਆਂ ਨੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਮਦਦ ਕੀਤੀ, ਜਦਕਿ ਅੱਗ ਤਿੰਨ ਡੱਬਿਆਂ ਤੱਕ ਫੈਲ ਗਈ ਸੀ।

ਇਹ ਵੀ ਪੜ੍ਹੋ- ਉਮੀਦ ਭਰੀ ਤਸਵੀਰ; ਕੇਰਲ ਦੇ ਜੰਗਲਾਂ ਤੋਂ ਸੁਖਦ ਖ਼ਬਰ, 5 ਦਿਨ ਬਾਅਦ ਬਚਾਏ ਗਏ ਮਾਸੂਮ

ਰੇਲਵੇ ਅਧਿਕਾਰੀਆਂ ਨੇ ਸ਼ੁਰੂਆਤੀ ਤੌਰ 'ਤੇ ਪਾਇਆ ਕਿ ਇਹ ਹਾਦਸਾ ਬੀ7 ਬੋਗੀ ਦੇ ਟਾਇਲਟ 'ਚ ਸ਼ਾਰਟ ਸਰਕਟ ਕਾਰਨ ਹੋਇਆ ਹੈ। ਨਤੀਜੇ ਵਜੋਂ B7 ਬੋਗੀ ਪੂਰੀ ਤਰ੍ਹਾਂ ਸੜ ਗਈ, ਜਦੋਂ ਕਿ B6 ਅਤੇ M1 ਬੋਗੀਆਂ ਅੰਸ਼ਕ ਤੌਰ 'ਤੇ ਸੜ ਗਈਆਂ। ਖੁਸ਼ਕਿਸਮਤੀ ਨਾਲ ਘਟਨਾ ਸਮੇਂ ਟਰੇਨ 'ਚ ਕੋਈ ਯਾਤਰੀ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਰੇਲਵੇ ਕਰਮੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।

ਇਹ ਵੀ ਪੜ੍ਹੋ- ਸਪੈਸ਼ਲ ਬਰਾਂਚ 'ਚ ਤਾਇਨਾਤ ਸਬ-ਇੰਸਪੈਕਟਰ ਦਾ ਗੋਲੀਆਂ ਮਾਰ ਕੇ ਕਤਲ, ਇਲਾਕੇ 'ਚ ਫੈਲੀ ਦਹਿਸ਼ਤ


Tanu

Content Editor

Related News