ਕੋਰੋਨਾ ਨਾਲ ਹੁਣ ਤਕ ਦੇਸ਼ ''ਚ 21 ਮੌਤਾਂ, ਦੇਖੋ ਪੂਰੀ ਲਿਸਟ

Friday, Mar 27, 2020 - 07:58 PM (IST)

ਨਵੀਂ ਦਿੱਲੀ — ਭਾਰਤ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 800 ਤੋਂ ਜ਼ਿਆਦਾ ਮਾਮਲਾ ਸਾਹਮਣੇ ਆ ਚੁੱਕੇ ਹਨ। ਸ਼ੁੱਕਰਵਾਰ ਨੂੰ ਇਸ ਮਹਾਮਾਰੀ ਨਾਲ ਦੇਸ਼ 'ਚ 21ਵੀਂ ਮੌਤ ਹੋਈ। ਤੁਮਕੁਰ 'ਚ ਕੋਰੋਨਾ ਵਾਇਰਸ ਨਾਲ ਜੂਝ ਰਹੇ 65 ਸਾਲਾ ਬਜ਼ੁਰਗ ਨੇ ਦਮ ਤੋੜ ਦਿੱਤਾ। ਕਰਨਾਟਕ 'ਚ ਇਹ ਤੀਜੀ ਮੌਤ ਹੈ। ਜਿਥੇ 11 ਅਤੇ 26 ਮਾਰਚ ਨੂੰ ਕੋਰੋਨਾ ਨਾਲ ਮੌਤ ਹੋਈ ਸੀ। ਵੀਰਵਾਰ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ 7 ਕੋਰੋਨਾ ਪੀੜਤਾਂ ਦੀ ਜਾਨ ਗਈ ਸੀ। ਇਨ੍ਹਾਂ 'ਚ 2 ਸਿਰਫ ਰਾਜਸਥਾਨ ਦੇ ਭੀਲਵਾੜਾ 'ਚ ਸੀ। ਸਿਹਤ ਮੰਤਰਾਲਾ ਦੇ ਬੁਲਾਰਾ ਲਵ ਅਗਰਵਾਲ ਨੇ ਕਿਹਾ-ਵੈਂਟਿਲੇਟਰ ਦੀ ਕਮੀ ਨੂੰ ਦੂਰ ਕਰਨ ਲ 10 ਹਜ਼ਾਰ ਨਵੇਂ ਵੈਂਟਿਲੇਟਰ ਖਰੀਦਣ ਦਾ ਫੈਸਲਾ ਲਿਆ ਗਿਆ ਹੈ। ਨਾਲ ਹੀ ਸਰਕਾਰੀ ਉਪਕ੍ਰਮ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਤੋਂ 30 ਹਜ਼ਾਰ ਵੈਂਟਿਲੇਟਰ ਤਿਆਰ ਕਰਨ ਨੂੰ ਕਿਹਾ ਗਿਆ ਹੈ।
ਸ਼ੁੱਕਰਵਾਰ ਨੂੰ ਜਿਸ ਬਜ਼ੁਰਗ ਨੇ ਜਾਨ ਗਵਾਈ ਉਹ 5 ਮਾਰਚ ਨੂੰ ਸੰਪਰਕ ਕ੍ਰਾਂਤੀ ਐਕਸਪ੍ਰੈਸ ਦੇ ਐੱਸ-6 ਕੋਚ 'ਚ ਪਰਿਵਾਰ ਦੇ 13 ਮੈਂਬਰਾਂ ਨਾਲ ਦਿੱਲੀ ਗਿਆ ਸੀ। ਇਥੇ ਉਹ ਜਾਮੀਆ ਮਸਜਿਦ ਵੀ ਗਿਆ ਸੀ। ਇਸ ਤੋਂ ਬਾਅਦ 11 ਮਾਰਚ ਨੂੰ ਬਜ਼ੁਰਗ ਕੋਂਗੁ ਐਕਸਪ੍ਰੈਸ ਦੇ ਐਸ-9 ਕੋਚ 'ਚ ਬੈਠ ਕੇ ਤੁਮਕੁਰ ਪਰਤਿਆ ਸੀ।

24 ਘੰਟੇ 'ਚ ਕੋਰੋਨਾ ਦੇ 75 ਨਵੇਂ ਮਾਮਲੇ
ਪਿਛਲੇ 24 ਘੰਟੇ 'ਚ ਕੋਰੋਨਾ ਪੀੜਤ ਦੇ 75 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਕੋਰੋਨਾ ਦੇ ਚੱਕਰ ਨੂੰ ਤੋੜਨ ਲਈ ਸਾਰੇ ਸੂਬਿਆਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਅੱਜ ਸਾਰੇ ਰਾਜਪਾਲ ਤੇ ਉਪ ਰਾਜਾਪਾਲ ਨਾਲ ਵੀਡੀਓ ਕਾਨਫਰੰਸਿੰਗ 'ਚ ਕੋਰੋਨਾ ਤੋਂ ਨਜਿੱਠਣ ਲਈ ਚਰਚਾ ਕੀਤੀ। ਉਨ੍ਹਾਂ ਕਿਹਾ- ਸਾਨੂੰ ਇਸ ਲੜਾਈ 'ਚ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਸੋਸ਼ਲ ਡਿਸਟੈਂਸ ਬਣਾਏ ਰੱਖੋ। ਸਰਕਾਰ ਨੇ ਕੋਰੋਨਾ ਨਾਲ ਲੜਾਈ ਲਈ ਇਕ ਟਾਸਕ ਫੋਰਸ ਬਣਾਈ ਹੈ। ਇਸ ਤੋਂ ਨਜਿੱਠਣ ਲਈ ਰਾਹਤ ਪੈਕਜ ਦਾ ਵੀ ਐਲਾਨ ਕੀਤਾ ਹੈ।

ਘਰ ਪਰਤਨ ਵਾਲੇ ਮਜ਼ਦੂਰਾਂ ਲਈ ਇੰਤਜਾਮ ਦੇ ਨਿਰਦੇਸ਼
ਗ੍ਰਹਿ ਮੰਤਰਾਲਾ ਦੇ ਅਧਿਕਾਰੀ ਨੇ ਕਿਹਾ, ਅਸੀਂ ਕੋਰੋਨਾ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਆਉਣ ਜਾਣ 'ਚ ਪ੍ਰੇਸ਼ਾਨੀ ਨਾ ਹੋਵੇ। ਦਿੱਲੀ ਸਣੇ ਦੂਜੇ ਸ਼ਹਿਰਾਂ ਤੋਂ ਘਰ ਪਰਤ ਰਹੇ ਮਜ਼ਦੂਰਾਂ ਦੇ ਮੁੱਦਿਆਂ 'ਤੇ ਮੰਤਰਾਲਾ ਨੇ ਨੋਟਿਸ ਲਿਆ ਹੈ। ਗ੍ਰਹਿ ਸਕੱਤਰ ਨੇ ਸਾਰੇ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਅਜਿਹੇ ਮਜ਼ਦੂਰਾਂ ਲਈ ਇੰਤਜਾਮ ਕੀਤੇ ਜਾਣ। ਉਨ੍ਹਾਂ ਦੇ ਰਹਿਣ ਲਈ ਸ਼ੈਲਟਰ ਹੋਮ, ਖਾਣ ਦੀ ਵਿਵਸਥਾ ਕੀਤੀ ਜਾਵੇ।

ਵੀਰਵਾਰ ਨੂੰ ਦੇਸ਼ 'ਚ ਕੋਰੋਨਾ ਨਾਲ 7 ਮੌਤਾਂ
26 ਮਾਰਚ ਨੂੰ ਮੱਧ ਪ੍ਰਦੇਸ਼ ਦੇ ਇੰਦੌਰ 'ਚ 65 ਸਾਲਾ ਬਜ਼ੁਰਗ, ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ 65 ਸਾਲ ਦੇ ਮਰੀਜ਼, ਮਹਾਰਾਸ਼ਟਰ ਦੇ ਮੁੰਬਈ 'ਚ 65 ਸਾਲਾ ਬਜ਼ੁਰਗ, ਗੁਜਰਾਤ ਦੇ ਭਾਵਨਗਰ 'ਚ 70 ਸਾਲ ਦੀ ਬਜ਼ੁਰਗ ਅਤੇ ਰਾਜਸਥਾਨ ਦੇ ਭੀਲਵਾੜਾ 'ਚ 63 ਅਤੇ 70 ਸਾਲ ਦੇ ਦੋ ਮਰੀਜ਼ਾਂ ਦੀ ਜਾਨ ਗਈ। ਇਸ ਤੋਂ ਇਲਾਵਾ ਕਰਨਾਟਕ 'ਚ 75 ਸਾਲ ਦੀ ਮਹਿਲਾ ਦੀ ਮੌਤ ਹੋ ਗਈ।

ਦੇਸ਼ 'ਚ ਹੁਣ ਤਕ 21 ਮੌਤਾਂ, ਇਨ੍ਹਾਂ 'ਚੋਂ 20 ਦੀ ਉਮਰ 50 ਤੋਂ ਪਾਰ

ਤਾਰੀਖ ਨੰਬਰ ਸੂਬਾ ਉਮਰ
11 ਮਾਰਚ ਪਹਿਲੀ ਮੌਤ ਕਰਨਾਟਕ 76 ਸਾਲ
13 ਮਾਰਚ ਦੂਜੀ ਮੌਤ ਦਿੱਲੀ  68 ਸਾਲ (ਮਹਿਲਾ)
17 ਮਾਰਚ ਤੀਜੀ ਮੌਤ ਮਹਾਰਾਸ਼ਟਰ 63 ਸਾਲ
18 ਮਾਰਚ ਚੌਥੀ ਮੌਤ ਪੰਜਾਬ 70 ਸਾਲ
21 ਮਾਰਚ 5ਵੀਂ ਮੌਤ ਮਹਾਰਾਸ਼ਟਰ 63 ਸਾਲ (ਮਹਿਲਾ)
21 ਮਾਰਚ 6ਵੀਂ ਮੌਤ ਬਿਹਾਰ 38 ਸਾਲ
22 ਮਾਰਚ 7ਵੀਂ ਮੌਤ ਗੁਜਰਾਤ 67 ਸਾਲ
23 ਮਾਰਚ 8ਵੀਂ ਮੌਤ ਬੰਗਾਲ 57 ਸਾਲ
23 ਮਾਰਚ 9ਵੀਂ ਮੌਤ ਹਿਮਾਚਲ 68 ਸਾਲ
24 ਮਾਰਚ 10ਵੀਂ ਮੌਤ ਮਹਾਰਾਸ਼ਟਰ 65 ਸਾਲ
25 ਮਾਰਚ 11ਵੀਂ ਮੌਤ ਤਾਮਿਲਨਾਡੂ 54 ਸਾਲ
25 ਮਾਰਚ 12ਵੀਂ ਮੌਤ ਮੱਧ ਪ੍ਰਦੇਸ਼ 65 ਸਾਲ (ਮਹਿਲਾ)
25 ਮਾਰਚ 13ਵੀਂ ਮੌਤ ਗੁਜਰਾਤ 85 ਸਾਲ (ਮਹਿਲਾ)
26 ਮਾਰਚ 14ਵੀਂ ਮੌਤ ਜੰਮੂ ਕਸ਼ਮੀਰ 65 ਸਾਲ
26 ਮਾਰਚ 15ਵੀਂ ਮੌਤ ਮਹਾਰਾਸ਼ਟਰ 65 ਸਾਲ
26 ਮਾਰਚ 16ਵੀਂ ਮੌਤ ਕਰਨਾਟਕ 75 ਸਾਲ (ਮਹਿਲਾ)
26 ਮਾਰਚ 17ਵੀਂ ਮੌਤ ਰਾਜਸਥਾਨ 73 ਸਾਲ
26 ਮਾਰਚ 18ਵੀਂ ਮੌਤ ਗੁਜਰਾਤ 70 ਸਾਲ
26 ਮਾਰਚ 19ਵੀਂ ਮੌਤ ਰਾਜਸਥਾਨ 60 ਸਾਲ
26 ਮਾਰਚ 20ਵੀਂ ਮੌਤ ਮੱਧ ਪ੍ਰਦੇਸ਼ 65 ਸਾਲ
27 ਮਾਰਚ 21ਵੀਂ ਮੌਤ ਕਰਨਾਟਕ 65 ਸਾਲ

Inder Prajapati

Content Editor

Related News