ਬੇਮੌਸਮੀ ਮੀਂਹ ਪੈਣ ਤੋਂ ਬਾਅਦ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ, ਅਮਿਤ ਸ਼ਾਹ ਨੇ ਜਤਾਇਆ ਸੋਗ

Monday, Nov 27, 2023 - 10:53 AM (IST)

ਬੇਮੌਸਮੀ ਮੀਂਹ ਪੈਣ ਤੋਂ ਬਾਅਦ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ, ਅਮਿਤ ਸ਼ਾਹ ਨੇ ਜਤਾਇਆ ਸੋਗ

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਵੱਖ-ਵੱਖ ਹਿੱਸਿਆਂ 'ਚ ਪਏ ਬੇਮੌਸਮੀ ਮੀਂਹ ਦੌਰਾਨ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਗੁਜਰਾਤ ਦੇ ਵੱਖ-ਵੱਖ ਸ਼ਹਿਰਾਂ 'ਚ ਖ਼ਰਾਬ ਮੌਸਮ ਅਤੇ ਬਿਜਲੀ ਡਿੱਗਣ ਨਾਲ ਲੋਕਾਂ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ ਅਤੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਰਾਹਤ ਕੰਮ 'ਚ ਜੁਟਿਆ ਹੈ। ਰਾਜ ਐਮਰਜੈਂਸੀ ਸੰਚਾਲਨ ਕੇਂਦਰ (ਐੱਸ.ਈ.ਓ.ਸੀ.) ਦੇ ਇਕ ਅਧਿਕਾਰੀ ਅਨੁਸਾਰ ਗੁਜਰਾਤ ਦੇ ਵੱਖ-ਵੱਖ ਹਿੱਸਿਆਂ 'ਚ ਮੀਂਹ ਕਾਰਨ ਵਾਪਰੇ ਹਾਦਸਿਆਂ 'ਚ ਹੁਣ ਤੱਕ 20 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਨ੍ਹਾਂ ਸਾਰੇ ਲੋਕਾਂ ਦੀ ਮੌਤ ਬੇਮੌਸਮੀ ਮੀਂਹ ਦੌਰਾਨ ਬਿਜਲੀ ਡਿੱਗਣ ਕਾਰਨ ਹੋਈ। ਐੱਸ.ਈ.ਓ.ਸੀ. ਅਧਿਕਾਰੀ ਨੇ ਦੱਸਿਆ ਕਿ ਦਾਹੋਦ ਜ਼ਿਲ੍ਹੇ 'ਚ ਚਾਰ, ਭਰੂਚ 'ਚ ਤਿੰਨ, ਤਾਪੀ 'ਚ 2 ਅਤੇ ਅਹਿਮਦਾਬਾਦ, ਅਮਰੇਲੀ, ਬਨਾਸਕਾਂਠਾ, ਬੋਟਾਦ, ਖੇੜਾ, ਮੇਹਸਾਣਾ, ਪੰਚਮਹਿਲ, ਸਾਬਰਕਾਂਠਾ, ਸੂਰਤ, ਸੁਰੇਂਦਰਨਗਰ ਅਤੇ ਦੇਵਭੂਮੀ ਦਵਾਰਕਾ 'ਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ। 

PunjabKesari

ਸ਼ਾਹ ਨੇ ਐਤਵਾਰ ਰਾਤ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਗੁਜਰਾਤ ਦੇ ਵੱਖ-ਵੱਖ ਸ਼ਹਿਰਾਂ 'ਚ ਖ਼ਰਾਬ ਮੌਸਮ ਅਤੇ ਬਿਜਲੀ ਡਿੱਗਣ ਨਾਲ ਕਈ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਨਾਲ ਮੈਨੂੰ ਡੂੰਘਾ ਦੁਖ਼ ਹੋਇਆ ਹੈ। ਇਸ ਤ੍ਰਾਸਦੀ 'ਚ ਆਪਣੇ ਪਰਿਵਾਰਕ ਮੈਂਬਰ ਨੂੰ ਗੁਆਉਣ ਵਾਲੇ ਲੋਕਾਂ ਨੂੰ ਜੋ ਨੁਕਸਾਨ ਹੋਇਆ, ਉਸ ਲਈ ਮੈਂ ਡੂੰਘੀ ਹਮਦਰੀ ਜ਼ਾਹਰ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਰਾਹਤ ਕੰਮ 'ਚ ਜੁਟਿਆ ਹੋਇਆ ਹੈ। ਮੈਂ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ ਹਾਂ।'' ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਕਿਹਾ ਹੈ ਕਿ ਸੋਮਵਾਰ ਨੂੰ ਮੀਂਹ ਘੱਟ ਹੋਣ ਦੀ ਸੰਭਾਵਨਾ ਹੈ। ਐੱਮ.ਈ.ਓ.ਸੀ. ਵਲੋਂ ਜਾਰੀ ਅੰਕੜਿਆਂ ਅਨੁਸਾਰ, ਗੁਜਰਾਤ ਦੀ 252 ਤਾਲੁਕਾ 'ਚੋਂ 234 'ਚ ਐਤਵਾਰ ਨੂੰ ਮੀਂਹ ਪਿਆ। ਸੂਰਤ, ਸੁਰੇਂਦਰਗੜ੍ਹ, ਖੇੜਾ, ਤਾਪੀ, ਭਰੂਚ ਅਤੇ ਅਮਰੇਲੀ ਜ਼ਿਲ੍ਹਿਆਂ 'ਚ 16 ਘੰਟਿਆਂ 'ਚ 50-117 ਮਿਲੀਮੀਟਰ ਮੀਂਹ ਪਿਆ। ਰਾਜਕੋਟ ਦੇ ਕੁਝ ਹਿੱਸਿਆਂ 'ਚ ਗੜ੍ਹੇਮਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਨਾਲ ਫ਼ਸਲਾਂ ਦੇ ਨੁਕਸਾਨ ਤੋਂ ਇਲਾਵਾ ਸੌਰਾਸ਼ਟਰ ਖੇਤਰ ਦੇ ਮੋਰਬੀ ਜ਼ਿਲ੍ਹੇ 'ਚ ਫੈਕਟਰੀਆਂ ਬੰਦ ਕੀਤੇ ਜਾਣ ਨਾਲ ਸਿਰੇਮਿਕ ਉਦਯੋਗ ਵੀ ਪ੍ਰਭਾਵਿਤ ਹੋਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News