ਪੈਰਾਗਲਾਈਡਿੰਗ ਕਰਦੇ ਸਮੇਂ 2 ਟੂਰਿਸਟਾਂ ਦੀ ਮੌਤ, ਹਵਾ ''ਚ ਇਕ-ਦੂਜੇ ਨਾਲ ਟਕਰਾ ਗਏ ਪੈਰਾਗਲਾਈਡਰ
Sunday, Jan 19, 2025 - 02:12 AM (IST)
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਅਤੇ ਕੁੱਲੂ ਜ਼ਿਲ੍ਹਿਆਂ ਵਿਚ 24 ਘੰਟਿਆਂ ਦੇ ਅੰਦਰ ਦੋ ਵੱਖ-ਵੱਖ ਪੈਰਾਗਲਾਈਡਿੰਗ ਹਾਦਸਿਆਂ ਵਿਚ 2 ਸੈਲਾਨੀਆਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਯਾਤਰੀ ਗੁਜਰਾਤ ਅਤੇ ਤਾਮਿਲਨਾਡੂ ਦੇ ਰਹਿਣ ਵਾਲੇ ਸਨ। ਧਰਮਸ਼ਾਲਾ ਨੇੜੇ ਇੰਦਰਨਾਗ ਪੈਰਾਗਲਾਈਡਿੰਗ ਸਾਈਟ 'ਤੇ ਸ਼ਨੀਵਾਰ ਸ਼ਾਮ ਨੂੰ ਉਡਾਣ ਭਰਦੇ ਸਮੇਂ ਅਹਿਮਦਾਬਾਦ ਦੇ ਭਾਵਸਾਰ ਦੀ ਲੜਕੀ ਖੁਸ਼ੀ ਡਿੱਗ ਗਈ। ਪਾਇਲਟ ਵੀ ਉਸ ਨਾਲ ਡਿੱਗ ਗਿਆ ਅਤੇ ਉਸ ਨੂੰ ਵੀ ਸੱਟਾਂ ਲੱਗੀਆਂ। ਏਐੱਸਪੀ ਕਾਂਗੜਾ ਵੀਰ ਬਹਾਦਰ ਨੇ ਦੱਸਿਆ ਕਿ ਪਾਇਲਟ ਨੂੰ ਇਲਾਜ ਲਈ ਟਾਂਡਾ ਮੈਡੀਕਲ ਕਾਲਜ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਰਜ਼ਾ ਨਾ ਮੋੜਨ 'ਤੇ ਮਕਾਨ ਮਾਲਕ ਨੇ ਕਿਰਾਏਦਾਰ ਦੇ ਸਿਰ 'ਚ ਮਾਰੀ ਗੋਲੀ, ਤਲਾਬ 'ਚ ਸੁੱਟ'ਤੀ ਲਾਸ਼
ਪੈਰਾਗਲਾਈਡਰ ਇਕ-ਦੂਜੇ ਦੇ ਪੈਰਾਗਲਾਈਡਰ ਨਾਲ ਟਕਰਾ ਗਏ
ਇਕ ਹੋਰ ਘਟਨਾ ਵਿਚ ਤਾਮਿਲਨਾਡੂ ਦੇ ਇਕ 28 ਸਾਲਾ ਸੈਲਾਨੀ ਦੀ ਮੌਤ ਹੋ ਗਈ, ਜਦੋਂਕਿ ਕੁੱਲੂ ਜ਼ਿਲ੍ਹੇ ਵਿਚ ਗਰਸਾ ਲੈਂਡਿੰਗ ਸਾਈਟ ਨੇੜੇ ਪੈਰਾਗਲਾਈਡਿੰਗ ਦੌਰਾਨ ਪਾਇਲਟ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਕਰੋਬੈਟਿਕਸ ਕਰ ਰਿਹਾ ਇਕ ਪੈਰਾਗਲਾਈਡਰ ਗਲਤੀ ਨਾਲ ਦੂਜੇ ਪੈਰਾਗਲਾਈਡਰ ਨਾਲ ਟਕਰਾ ਗਿਆ ਅਤੇ ਉਨ੍ਹਾਂ ਵਿੱਚੋਂ ਇਕ ਜ਼ਮੀਨ 'ਤੇ ਡਿੱਗ ਗਿਆ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਜ਼ਮੀਨ ਤੋਂ 100 ਫੁੱਟ ਉੱਪਰ ਸੀ। ਇਸ ਘਟਨਾ ਵਿਚ ਜੈਯਸ਼ ਰਾਮ ਦੀ ਮੌਤ ਹੋ ਗਈ, ਜਦੋਂਕਿ ਪਾਇਲਟ ਅਸ਼ਵਨੀ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਪੀ. ਜੀ. ਆਈ. ਵਿਚ ਭੇਜਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 125 (ਲਾਪਰਵਾਹੀ ਨਾਲ ਦੂਜਿਆਂ ਦੀ ਜਾਨ ਨੂੰ ਖ਼ਤਰਾ) ਅਤੇ 106 (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : TMC ਸਾਂਸਦ ਨੇ ਸਵਿਗੀ ਤੋਂ ਵਾਪਸ ਮੰਗੇ 1220 ਰੁਪਏ, ਸੋਸ਼ਲ ਮੀਡੀਆ 'ਤੇ ਛਿੜੀ ਬਹਿਸ, ਜਾਣੋ ਪੂਰਾ ਮਾਮਲਾ
7 ਜਨਵਰੀ ਨੂੰ ਵੀ ਇਕ ਸੈਲਾਨੀ ਦੀ ਚਲੀ ਗਈ ਸੀ ਜਾਨ
ਇਸ ਤੋਂ ਪਹਿਲਾਂ 7 ਜਨਵਰੀ ਨੂੰ ਕੁੱਲੂ ਜ਼ਿਲ੍ਹੇ ਦੇ ਮਨਾਲੀ ਤੋਂ ਕਰੀਬ 20 ਕਿਲੋਮੀਟਰ ਦੂਰ ਰਾਏਸਾਨ 'ਚ ਪੈਰਾਗਲਾਈਡਿੰਗ ਦੌਰਾਨ ਆਂਧਰਾ ਪ੍ਰਦੇਸ਼ ਦੇ ਇਕ ਸੈਲਾਨੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸੈਰ-ਸਪਾਟਾ ਅਧਿਕਾਰੀਆਂ ਨੇ ਸ਼ੁਰੂਆਤੀ ਜਾਂਚ 'ਚ ਲਾਪਰਵਾਹੀ ਪਾਏ ਜਾਣ 'ਤੇ ਨਾਗਾ ਬਾਗ ਪੈਰਾਗਲਾਈਡਿੰਗ ਸਾਈਟ ਨੂੰ ਬੰਦ ਕਰ ਦਿੱਤਾ ਸੀ। ਮੁੱਢਲੀ ਜਾਂਚ ਮੁਤਾਬਕ ਆਪਰੇਟਰ ਦੀ ਲਾਪਰਵਾਹੀ ਪਾਈ ਗਈ ਸੀ ਕਿਉਂਕਿ ਸੈਰ-ਸਪਾਟਾ ਵਿਭਾਗ ਵੱਲੋਂ ਨਿਰਧਾਰਤ ਸਥਾਨ ਤੋਂ ਉਡਾਣ ਨਹੀਂ ਉਤਾਰੀ ਗਈ ਸੀ। ਆਪਰੇਟਰ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8