ਪੱਛਮੀ ਬੰਗਾਲ ''ਚ ਮੱਛੀ ਫੜਨ ਦੀ ਵੱਡੀ ਸਜ਼ਾ, ਦੋ ਨੌਜਵਾਨਾਂ ਦਾ ਵੱਡਿਆ ਸਿਰ

08/30/2020 11:07:28 PM

ਕੋਲਕਾਤਾ - ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਹੜ੍ਹ ਦੇ ਪਾਣੀ ਨਾਲ ਭਰੇ ਇੱਕ ਮੈਦਾਨ 'ਚ ਦੋ ਨੌਜਵਾਨ ਮੱਛੀ ਫੜਨ ਗਏ ਅਤੇ ਲਾਪਤਾ ਹੋ ਗਏ। ਦੋਵੇਂ ਨੌਜਵਾਨ ਦੋ ਦਿਨ ਬਾਅਦ ਮ੍ਰਿਤਕ ਪਾਏ ਗਏ ਹਨ। ਘਟਨਾ ਮੁਰਸ਼ੀਦਾਬਾਦ 'ਚ ਬ੍ਰਹਾਨਪੁਰ ਦੇ ਕਾਂਥਲੀ ਇਲਾਕੇ ਦੀ ਹੈ। ਦੋਵਾਂ ਨੌਜਵਾਨਾਂ ਦੀ ਲਾਸ਼ ਐਤਵਾਰ ਨੂੰ ਮਿਲੀ।  ਦੋਵਾਂ ਦੇ ਸਿਰ ਧੜ ਤੋਂ ਵੱਖ ਮਿਲੇ ਹਨ। ਦੋਵਾਂ ਦੀ ਪਛਾਣ ਮੰਜਰੁਲ ਸ਼ੇਖ (15) ਅਤੇ ਤੰਜਰੁਲ ਸ਼ੇਖ (16) ਦੇ ਰੂਪ 'ਚ ਹੋਈ ਹੈ।

ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਦੋਵਾਂ ਦੀ ਹੱਤਿਆ ਕੁੱਝ ਸਥਾਨਕ ਨੌਜਵਾਨਾਂ ਨੇ ਕੀਤੀ ਹੈ, ਜਿਨ੍ਹਾਂ ਨੇ ਦੋਵਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਸ ਨੇ ਦੱਸਿਆ ਹੈ ਕਿ ਦੋਵੇਂ ਨੌਜਵਾਨ ਚਚੇਰੇ ਭਰਾ ਸਨ ਅਤੇ ਸਾਊਦੀ ਅਰਬ 'ਚ ਮਜ਼ਦੂਰੀ ਦਾ ਕੰਮ ਕਰਦੇ ਸਨ। ਦੱਸ ਦਈਏ ਕਿ ਪੱਛਮੀ ਬੰਗਾਲ 'ਚ ਭਾਰੀ ਮੀਂਹ ਦੇ ਚੱਲਦੇ ਹੇਠਲੇ ਇਲਾਕੇ ਅਤੇ ਖੇਤ ਪਾਣੀ ਨਾਲ ਭਰ ਗਏ ਹਨ।

ਸ਼ੁੱਕਰਵਾਰ ਦੀ ਸਵੇਰੇ ਦੋਵੇਂ ਕਿਸ਼ਤੀ ਲੈ ਕੇ ਹਿਜਲੇਰ ਮੱਠ ਵੱਲ ਮੱਛੀ ਫੜਨ ਗਏ ਸਨ। ਦੋਵੇਂ ਉਸੀ ਦਿਨ ਲਾਪਤਾ ਹੋ ਗਏ ਸਨ। ਇਸ ਤੋਂ ਬਾਅਦ ਦੋਵਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ। ਜਾਣਕਾਰੀ ਮਿਲਣ 'ਤੇ ਸ਼ਨੀਵਾਰ ਨੂੰ ਬ੍ਰਹਾਨਪੁਰ ਪੁਲਸ ਦੇ ਮੁਲਾਜ਼ਮ ਕਾਂਥਲੀ ਗਏ, ਪਰ ਨੌਜਵਾਨਾਂ ਦਾ ਪਤਾ ਨਹੀਂ ਚੱਲ ਸਕਿਆ। ਐਤਵਾਰ ਦੀ ਸਵੇਰੇ ਖੋਜੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇੱਕ ਝਾੜੀ ਕੋਲ ਦੋ ਸਿਰ ਕਟੀ ਲਾਸ਼ ਮਿਲੀ।  ਦੋਵਾਂ ਦੇ ਸਿਰ ਧੜ ਤੋਂ ਕਰੀਬ 40 ਮੀਟਰ ਦੂਰ ਮਿਲੇ।


Inder Prajapati

Content Editor

Related News