ਲੱਦਾਖ ’ਚ ਕੋਰੋਨਾ ਨੇ ਲਈ ਦੋ ਹੋਰ ਮਰੀਜ਼ਾਂ ਦੀ ਜਾਨ, 124 ਨਵੇਂ ਮਾਮਲੇ

Saturday, May 29, 2021 - 01:04 PM (IST)

ਲੱਦਾਖ ’ਚ ਕੋਰੋਨਾ ਨੇ ਲਈ ਦੋ ਹੋਰ ਮਰੀਜ਼ਾਂ ਦੀ ਜਾਨ, 124 ਨਵੇਂ ਮਾਮਲੇ

ਲੇਹ– ਲੱਦਾਖ ’ਚ ਕੋਵਿਡ-19 ਨਾਲ ਦੋ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ 124 ਨਵੇਂ ਮਾਮਲੇ ਆਏ ਹਨ। ਇਸ ਦੇ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਮਹਾਮਾਰੀ ਦੇ ਮਾਮਲਿਆਂ ਦੀ ਗਿਣਤੀ ਵਧ ਕੇ 18,310 ਹੋ ਗਈ ਅਤੇ ਮ੍ਰਿਤਕਾਂ ਦੀ ਗਿਣਤੀ 187 ’ਤੇ ਪੁੱਜ ਗਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਖ਼ੇਤਰ ’ਚ 7 ਜੂਨ ਤਕ ਆਂਸ਼ਿਕ ਰੂਪ ਨਾਲ ਤਾਲਾਬੰਦੀ ਵੱਗੀ ਹੋਈ ਹੈ ਅਤੇ ਇਸ ਮਹੀਨੇ ਹੁਣ ਤਕ ਕੋਰੋਨਾ ਵਾਇਰਸ ਦੇ 4,341 ਤੋਂ ਜ਼ਿਆਦਾ ਮਾਮਲੇ ਆਏ ਅਤੇ 44 ਲੋਕਾਂ ਦੀ ਮੌਤ ਹੋਈ। ਮਹਾਮਾਰੀ ਦੀ ਦੂਜੀ ਲਹਿਰ ਨਾਲ ਲੇਹ ਜ਼ਿਲ੍ਹਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ। 

ਲੱਦਾਖ ਦੇ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ ਨੇ ਦੱਸਿਆ ਕਿ ਕੋਵਿਡ-19 ਦੇ ਦੋ ਮਰੀਜ਼ਾਂ ਦੀ ਸ਼ੁੱਕਰਵਾਰ ਨੂੰ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 187 ਹੋ ਗਈ ਹੈ। ਇਕ ਮਰੀਜ਼ ਦੀ ਮੌਤ ਲੇਹ ਅਤੇ ਇਕ ਦੀ ਕਾਰਗਿਲ ਜ਼ਿਲ੍ਹੇ ’ਚ ਹੋਈ ਹੈ। ਹੁਣ ਤਕ ਕੋਰੋਨਾ ਵਾਇਰਸ ਨਾਲ ਲੇਹ ’ਚ 136 ਅਤੇ ਕਾਲਗਿਲ ’ਚ 51 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ’ਚੋਂ 102 ਲੇਹ ਅਤੇ 22 ਕਾਲਗਿਲ ’ਚ ਆਏ। ਇਸ ਦੇ ਨਾਲ ਹੀ ਦੋਵਾਂ ਜ਼ਿਲ੍ਹਿਆਂ ’ਚ ਹੁਣ ਵੀ 1,606 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 

ਬੁਲੇਟਿਨ ’ਚ ਕਿਹਾ ਗਿਆ ਹੈ ਕਿ ਲੱਦਾਖ ’ਚ ਪਿਛਲੇ 24 ਘੰਟਿਆਂ ’ਚ 172 ਹੋਰ ਲੋਕ ਇਸ ਬੀਮਾਰੀ ਤੋਂ ਠੀਕ ਹੋ ਗਏ ਹਨ। ਇਸ ਦੇ ਨਾਲ ਹੀ ਹੁਣ ਤਕ ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 16,517 ਹੋ ਗਈ ਹੈ। 


author

Rakesh

Content Editor

Related News