ਬਾਰਿਸ਼ ਦੇ ਪਾਣੀ ਨਾਲ ਭਰੇ ਛੱਪੜ 'ਚ ਡੁੱਬਣ ਕਾਰਨ 2 ਬੱਚਿਆਂ ਦੀ ਮੌਤ

Saturday, Aug 10, 2024 - 04:45 AM (IST)

ਨਵੀਂ ਦਿੱਲੀ (ਭਾਸ਼ਾ) : ਬਾਹਰੀ ਦਿੱਲੀ ਦੇ ਪ੍ਰੇਮ ਨਗਰ ਇਲਾਕੇ ਵਿਚ ਸ਼ੁੱਕਰਵਾਰ ਸ਼ਾਮ ਨੂੰ ਬਾਰਿਸ਼ ਤੋਂ ਬਾਅਦ ਬਾਰਿਸ਼ ਦੇ ਪਾਣੀ ਨਾਲ ਭਰੇ ਛੱਪੜ ਵਿਚ 9 ਅਤੇ 15 ਸਾਲ ਦੇ 2 ਬੱਚੇ ਡੁੱਬ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਪੁਲਸ ਮੁਤਾਬਕ, ਸ਼ਾਮ ਨੂੰ ਬਾਰਿਸ਼ ਹੋਣ ਮਗਰੋਂ ਪ੍ਰੇਮ ਨਗਰ ਇਲਾਕੇ ਦੇ ਪਿੰਡ ਰਾਣੀ ਖੇੜਾ ਵਿਚ ਇਕ ਕਾਲੋਨੀ ਦੇ ਚਾਰ ਬੱਚੇ ਛੱਪੜ ਵਿਚ ਚਲੇ ਗਏ ਸਨ। ਪੁਲਸ ਮੁਤਾਬਕ ਉਨ੍ਹਾਂ ਵਿਚੋਂ 2 ਬਹੁਤ ਡੂੰਘੇ ਪਾਣੀ ਵਿਚ ਚਲੇ ਗਏ, ਜਿਸ ਕਾਰਨ ਉਹ ਡੁੱਬ ਗਏ। ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


Sandeep Kumar

Content Editor

Related News