''84 ਸਿੱਖ ਕਤਲੇਆਮ:  ਢੀਂਗਰਾ ਕਮੇਟੀ ਦੀ ਰਿਪੋਰਟ ''ਤੇ ਜਾਂਚ ਲਈ ਭਾਜਪਾ ਨੇਤਾ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ

07/25/2020 6:35:26 PM

ਨਵੀਂ ਦਿੱਲੀ- 1984 ਸਿੱਖ ਕਤਲੇਆਮ ਦੇ ਪਿੱਛੇ ਜਿਸ ਇਕ ਤਾਕਤਵਰ ਸਿਆਸੀ ਅਦ੍ਰਿਸ਼ ਹੱਥ ਹੋਣ ਦੀ ਗੱਲ ਜਸਟਿਸ ਢੀਂਗਰਾ ਕਮੇਟੀ ਨੇ ਕਹੀ ਸੀ, ਆਖਰ ਉਹ ਸ਼ਖਸ ਕੌਣ ਸੀ। ਇਸ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਲਈ ਭਾਜਪਾ ਦੇ ਨੈਸ਼ਨਲ ਸੈਕ੍ਰੇਟਰੀ ਸਰਦਾਰ ਆਰ.ਪੀ. ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿੱਖੀ ਹੈ। ਉਨ੍ਹਾਂ ਨੇ ਅਮਿਤ ਸ਼ਾਹ ਤੋਂ ਜਸਟਿਸ ਢੀਂਗਰਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਦੇ ਅਨੁਰੂਪ ਦੰਗਿਆਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਰਿਪੋਰਟ ਸਵੀਕਾਰ ਕਰਨ ਤੋਂ ਬਾਅਦ ਕਾਰਵਾਈ ਦਾ ਇੰਤਜ਼ਾਰ ਹੈ।

ਵੱਡੇ ਗੁਨਾਹਗਾਰ ਬਚੇ ਹੋਏ ਹਨ
ਆਰ.ਪੀ. ਸਿੰਘ ਨੇ ਕਿਹਾ,''ਸਿੱਖ ਕਤਲੇਆਮ 'ਚ ਹੁਣ ਤੱਕ ਸਿਰਫ਼ ਛੋਟੇ ਨੇਤਾਵਾਂ ਨੂੰ ਹੀ ਸਜ਼ਾ ਹੋਈ ਹੈ। ਵੱਡੇ ਗੁਨਾਹਗਾਰ ਬਚੇ ਹੋਏ ਹਨ, ਜਦੋਂ ਕਿ ਕੋਰਟ ਅਤੇ ਕਮੇਟੀ ਨੇ ਦੰਗਿਆਂ ਦੇ ਪਿੱਛੇ ਤਾਕਤਵਰ ਅਦ੍ਰਿਸ਼ਟ ਹੱਥ ਦੇ ਨਾਲ ਸਟੇਟ ਯਾਨੀ ਉਸ ਸਮੇਂ ਸਰਕਾਰ ਦੀ ਮਿਲੀਭਗਤ ਦਾ ਜ਼ਿਕਰ ਕੀਤਾ ਹੈ। ਜਸਟਿਸ ਢੀਂਗਰਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਕੇਂਦਰ ਸਰਕਾਰ ਵਲੋਂ ਸਵੀਕਾਰ ਕਰਨ ਦੇ 6 ਮਹੀਨਿਆਂ ਬਾਅਦ ਵੀ ਕਾਰਵਾਈ ਨਹੀਂ ਹੋ ਸਕੀ ਹੈ। ਇਸ ਲਈ ਗ੍ਰਹਿ ਮੰਤਰੀ ਨੂੰ ਇਹ ਚਿੱਠੀ ਲਿੱਖੀ ਹੈ।

ਇਕ ਹੀ ਐੱਫ.ਆਈ.ਆਰ. ਕੀਤੀ ਦਰਜ
ਆਰ.ਪੀ. ਸਿੰਘ ਨੇ ਕਿਹਾ ਹੈ ਕਿ ਜਸਟਿਸ ਢੀਂਗਰਾ ਕਮੇਟੀ ਨੇ ਜਾਂਚ ਤੋਂ ਬਾਅਦ ਪੇਸ਼ ਰਿਪੋਰਟ 'ਚ ਕਈ ਤਰ੍ਹਾਂ ਦੇ ਨਤੀਜੇ ਕੱਢੇ ਸਨ। ਪੁਲਸ ਨੇ ਘਟਨਾ ਦੇ ਸਮੇਂ ਵੱਖ-ਵੱਖ ਐੱਫ.ਆਈ.ਆਰ. ਨਹੀਂ ਦਰਜ ਕੀਤੀ ਸੀ। ਘਟਨਾਵਾਰ ਐੱਫ.ਆਈ.ਆਰ. ਦਰਜ ਕਰਨ ਦੀ ਜਗ੍ਹਾ ਕਈ ਮਾਮਲਿਆਂ 'ਚ ਇਕ ਹੀ ਐੱਫ.ਆਈ.ਆਰ. ਕੀਤੀ ਸੀ। ਇੰਨਾ ਹੀ ਨਹੀਂ, ਦਿੱਲੀ ਪੁਲਸ ਨੇ ਕੋਰਟ 'ਚ ਦੇਰੀ ਨਾਲ ਰਿਪੋਰਟ ਜਮ੍ਹਾ ਕੀਤੀ, ਜਿਸ ਨਾਲ ਕੁਝ ਮਹੱਤਵਪੂਰਨ ਗਵਾਹੀ ਵੀ ਨਹੀਂ ਹੋ ਸਕੀ। ਆਰ.ਪੀ. ਸਿੰਘ ਅਨੁਸਾਰ, ਜਸਟਿਸ ਢੀਂਗਰਾ ਕਮੇਟੀ ਨੇ ਆਪਣੀ ਰਿਪੋਰਟ 'ਚ ਸਪੱਸ਼ਟ ਲਿਖਿਆ ਕਿ ਸਿਆਸੀ ਤਾਕਤਵਰ ਅਦ੍ਰਿਸ਼ ਹੱਥ ਦੇ ਇਸ਼ਾਰੇ 'ਤੇ ਸਟੇਟ ਅਤੇ ਪੁਲਸ ਨੇ ਮਿਲ ਕੇ ਸਿੱਖਾਂ ਵਿਰੁੱਧ ਸਾਜਿਸ਼ ਰਚੀ। 


DIsha

Content Editor

Related News