1984 ਸਿੱਖ ਦੰਗਾ ਮਾਮਲਾ: ਸੱਜਣ ਕੁਮਾਰ ਦੋਸ਼ੀ ਕਰਾਰ
Wednesday, Feb 12, 2025 - 02:36 PM (IST)
![1984 ਸਿੱਖ ਦੰਗਾ ਮਾਮਲਾ: ਸੱਜਣ ਕੁਮਾਰ ਦੋਸ਼ੀ ਕਰਾਰ](https://static.jagbani.com/multimedia/2025_2image_14_36_44867297367.jpg)
ਨਵੀਂ ਦਿੱਲੀ- ਦਿੱਲੀ 'ਚ 1984 'ਚ ਸਿੱਖ ਦੰਗਿਆਂ ਵਿਚ ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸੱਜਣ ਕੁਮਾਰ ਦੀ ਸਜ਼ਾ 'ਤੇ 18 ਫਰਵਰੀ ਨੂੰ ਬਹਿਸ ਹੋਵੇਗੀ। ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ। ਇਹ ਮਾਮਲਾ 1 ਨਵੰਬਰ 1984 ਨੂੰ ਸਰਸਵਤੀ ਵਿਹਾਰ ਇਲਾਕੇ ਵਿਚ ਪਿਤਾ-ਪੁੱਤਰ ਦੇ ਕਤਲ ਨਾਲ ਜੁੜਿਆ ਹੈ। ਕੋਰਟ ਨੇ ਸਜ਼ਾ 'ਤੇ ਬਹਿਸ ਲਈ ਮਾਮਲਾ 18 ਫਰਵਰੀ ਨੂੰ ਸੂਚੀਬੱਧ ਕੀਤਾ ਹੈ।