ਪਾਕਿਸਤਾਨੀ ਜੇਲ੍ਹ ਤੋਂ ਰਿਹਾਅ ਹੋਏ 184 ਮਛੇਰੇ, ਪੰਜਾਬ ਤੋਂ ਟਰੇਨ ਰਾਹੀਂ ਪਹੁੰਚੇ ਗੁਜਰਾਤ

Monday, May 15, 2023 - 04:03 PM (IST)

ਪਾਕਿਸਤਾਨੀ ਜੇਲ੍ਹ ਤੋਂ ਰਿਹਾਅ ਹੋਏ 184 ਮਛੇਰੇ, ਪੰਜਾਬ ਤੋਂ ਟਰੇਨ ਰਾਹੀਂ ਪਹੁੰਚੇ ਗੁਜਰਾਤ

ਅਹਿਮਦਾਬਾਦ- ਪਾਕਿਸਤਾਨ ਦੀ ਜੇਲ੍ਹ ਤੋਂ ਪਿਛਲੇ ਹਫ਼ਤੇ ਰਿਹਾਅ ਕੀਤੇ ਗਏ ਗੁਜਰਾਤ ਦੇ ਕੁੱਲ 184 ਮਛੇਰੇ ਸੋਮਵਾਰ ਸਵੇਰੇ ਪੰਜਾਬ ਤੋਂ ਇਕ ਟਰੇਨ ਰਾਹੀਂ ਵਡੋਦਰਾ ਪਹੁੰਚੇ। ਇਹ ਜਾਣਕਾਰੀ ਸੂਬਾ ਸਰਕਾਰ ਨੇ ਦਿੱਤੀ। ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ (PMSA) ਨੇ ਕਰੀਬ 4 ਸਾਲ ਪਹਿਲਾਂ ਅਰਬ ਸਾਗਰ 'ਚ ਗੁਜਰਾਤ ਤੱਟ ਕੋਲੋਂ ਕੌਮਾਂਤਰੀ ਸਮੁੰਦਰੀ ਸਰਹੱਦ ਤੋਂ ਇਹ ਦਾਅਵਾ ਕਰਦਿਆਂ ਫੜਿਆ ਸੀ ਕਿ ਉਨ੍ਹਾਂ ਨੇ ਸਰਹੱਦ ਪਾਰ ਕਰ ਕੇ ਪਾਕਿਸਤਾਨੀ ਜਲ ਖੇਤਰ 'ਚ ਐਂਟਰੀ ਕੀਤੀ ਹੈ। 

ਇਹ ਵੀ ਪੜ੍ਹੋ- AIIMS 'ਚ ਹੋਈ 'ਮੈਟਲ ਫ੍ਰੀ-ਸਪਾਈਨ ਫਿਕਸੇਸ਼ਨ ਸਰਜਰੀ', 6 ਮਹੀਨੇ ਦੇ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ

ਕੁੱਲ ਮਿਲਾ ਕੇ ਪਾਕਿਸਤਾਨ ਨੇ ਪਿਛਲੇ ਹਫਤੇ 198 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ। ਇਨ੍ਹਾਂ ਵਿਚੋਂ 184 ਗੁਜਰਾਤ ਤੋਂ, 3 ਆਂਧਰਾ ਪ੍ਰਦੇਸ਼ ਤੋਂ, 4 ਦੀਵ ਤੋਂ, 5 ਮਹਾਰਾਸ਼ਟਰ ਤੋਂ ਅਤੇ 2 ਉੱਤਰ ਪ੍ਰਦੇਸ਼ ਤੋਂ ਹਨ। ਬਿਆਨ ਵਿਚ ਕਿਹਾ ਗਿਆ ਕਿ ਪਾਕਿਸਤਾਨੀ ਜੇਲ੍ਹਾਂ ਵਿਚ ਬੰਦ ਇਨ੍ਹਾਂ ਮਛੇਰਿਆਂ ਨੂੰ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਰਿਹਾਅ ਕੀਤਾ ਗਿਆ ਅਤੇ 13 ਮਈ ਨੂੰ ਪੰਜਾਬ ਵਿਚ ਵਾਹਗਾ ਸਰਹੱਦ 'ਤੇ ਭਾਰਤੀ ਅਧਿਕਾਰੀਆਂ ਨੂੰ ਸੌਂਪਿਆ ਗਿਆ।

ਇਹ ਵੀ ਪੜ੍ਹੋ- ਸੁਸ਼ੀਲ ਰਿੰਕੂ ਨਾਲ ਮੁਲਾਕਾਤ ਮਗਰੋਂ CM ਕੇਜਰੀਵਾਲ ਨੇ ਟਵੀਟ ਕਰ ਆਖੀ ਇਹ ਗੱਲ

ਗੁਜਰਾਤ ਸਰਕਾਰ ਨੇ ਇਨ੍ਹਾਂ ਮਛੇਰਿਆਂ ਦੀ ਰਿਹਾਈ ਲਈ ਪਹਿਲਾਂ ਕੇਂਦਰ ਨੂੰ ਰਿਪੋਰਟ ਦਿੱਤੀ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਸਵੇਰੇ ਵਡੋਦਰਾ ਰੇਲਵੇ ਸਟੇਸ਼ਨ 'ਤੇ ਪਹੁੰਚੇ ਮਛੇਰਿਆਂ ਦਾ ਗੁਜਰਾਤ ਦੇ ਮੱਛੀ ਪਾਲਣ ਮੰਤਰੀ ਰਾਘਵਜੀ ਪਟੇਲ, ਵਿਧਾਇਕ ਕੇਯੂਰ ਰੋਕਡੀਆ ਅਤੇ ਚੈਤਨਿਆ ਦੇਸਾਈ ਸਮੇਤ ਹੋਰਨਾਂ ਨੇ ਸਵਾਗਤ ਕੀਤਾ। ਗੁਜਰਾਤ ਦੇ 184 ਮਛੇਰਿਆਂ ਵਿਚੋਂ 152 ਗਿਰ ਸੋਮਨਾਥ ਜ਼ਿਲ੍ਹੇ ਦੇ, 22 ਦੇਵਭੂਮੀ ਦਵਾਰਕਾ ਤੋਂ, 5 ਪੋਰਬੰਦਰ ਤੋਂ ਅਤੇ ਇਕ-ਇਕ ਜੂਨਾਗੜ੍ਹ, ਜਾਮਨਗਰ, ਕੱਛ, ਵਲਸਾਡ ਅਤੇ ਨਵਸਾਰੀ ਤੋਂ ਹਨ।

ਇਹ ਵੀ ਪੜ੍ਹੋ- ਸਕੀਆਂ ਭੈਣਾਂ ਨੇ ਇਕ ਹੀ ਮੁੰਡੇ ਨਾਲ ਕਰਾਇਆ ਵਿਆਹ, ਲੋਕ ਕਰ ਰਹੇ ਤਾਰੀਫ਼ਾਂ, ਜਾਣੋ ਵਜ੍ਹਾ


author

Tanu

Content Editor

Related News