ਬਿਹਾਰ ''ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 16 ਲੋਕਾਂ ਦੀ ਮੌਤ

Saturday, Jul 17, 2021 - 03:57 PM (IST)

ਪੱਛਮੀ ਚੰਪਾਰਨ- ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 16 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਲੌਰੀਆਅਤੇ ਰਾਮਨਗਰ ਖੇਤਰ ਦੀ ਹੈ। ਸ਼ੁੱਕਰਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ 8 ਲੋਕਾਂ ਦ ਮੌਤ ਦੀ ਖ਼ਬਰ ਸੀ, ਜਿਨ੍ਹਾਂ 'ਚੋਂ 6 ਦੀ ਪਛਾਣ ਕੀਤੀ ਗਈ ਹੈ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਈ ਜਗ੍ਹਾ ਛਾਪੇਮਾਰੀ ਕਰ ਕੇ 5 ਦੋਸ਼ੀਆਂ ਨੂੰ ਹਿਰਾਸਤ 'ਚ ਵੀ ਲਿਆ ਹੈ।

ਇਹ ਵੀ ਪੜ੍ਹੋ : ਰਾਕਾਂਪਾ ਨੇਤਾ ਸ਼ਰਦ ਪਵਾਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਮਹਾਰਾਸ਼ਟਰ 'ਚ ਸਿਆਸੀ ਹੱਲਚੱਲ ਤੇਜ

ਜ਼ਿਲ੍ਹਾ ਅਧਿਕਾਰੀ ਕੁੰਦਨ ਕੁਮਾਰ ਨੇ ਦੱਸਿਆ ਕਿ ਸਾਨੂੰ ਜਾਂਚ 'ਚ ਪਤਾ ਲੱਗਾ ਕਿ ਪਿੰਡ 'ਚ ਇਕ ਵਿਅਕਤੀ ਸ਼ਰਾਬ ਬਣਾਉਂਦਾ ਹੈ। ਅਸੀਂ ਕੁਝ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ। ਅਸੀਂ ਉੱਥੇ ਮੈਡੀਕਲ ਟੀਮਾਂ ਲੱਗਾ ਦਿੱਤੀਆਂ ਹਨ। ਮਾਮਲੇ 'ਚ ਜਾਂਚ ਜਾਰੀ ਹੈ। ਡਿਪਟੀ ਮੁੱਖ ਮੰਤਰੀ ਰੇਨੂੰ ਦੇਵੀ ਨੇ ਕਿਹਾ ਕਿ ਸੰਬੰਧਤ ਅਧਿਕਾਰੀ ਇਸ 'ਤੇ ਕੰਮ ਕਰ ਰਹੇ ਹਨ। ਸਥਾਨਕ ਲੋਕ ਇਸ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹਨ। ਅਸੀਂ ਇਸ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ। 

ਇਹ ਵੀ ਪੜ੍ਹੋ : ਅਸਤੀਫ਼ੇ ਦੀਆਂ ਅਟਕਲਾਂ ਦਰਮਿਆਨ ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਦਾ ਬਿਆਨ ਆਇਆ ਸਾਹਮਣੇ


DIsha

Content Editor

Related News