ਸੈਂਟਰਲ ਡਰੱਗਜ਼ ਲੈਬਾਰਟਰੀ ਦਾ ਵੱਡਾ ਖੁਲਾਸਾ: 159 ਦਵਾਈਆਂ ਦੇ ਸੈਂਪਲ ਫੇਲ੍ਹ, ਨਕਲੀ ਦਵਾਈਆਂ ਦਾ ਵਧਿਆ ਖ਼ਤਰਾ

Tuesday, Jun 23, 2026 - 03:13 AM (IST)

ਸੈਂਟਰਲ ਡਰੱਗਜ਼ ਲੈਬਾਰਟਰੀ ਦਾ ਵੱਡਾ ਖੁਲਾਸਾ: 159 ਦਵਾਈਆਂ ਦੇ ਸੈਂਪਲ ਫੇਲ੍ਹ, ਨਕਲੀ ਦਵਾਈਆਂ ਦਾ ਵਧਿਆ ਖ਼ਤਰਾ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ. ਡੀ. ਐੱਸ. ਸੀ. ਓ.) ਨੇ ਮਈ, 2026 ਦੇ ਲਈ ਜਾਰੀ ਮਾਸਿਕ ਗੁਣਵੱਤਾ ਨਿਗਰਾਨੀ ਰਿਪੋਰਟ ’ਚ ਦੱਸਿਆ ਹੈ ਕਿ ਦੇਸ਼ ਭਰ ’ਚ 159 ਦਵਾਈਆਂ ਦੇ ਨਮੂਨੇ ਗੁਣਵੱਤਾ ਮਾਪਦੰਡਾਂ ’ਤੇ ਖਰੇ ਨਹੀਂ ਉੱਤਰੇ। ਸੀ. ਡੀ. ਐੱਸ. ਸੀ. ਓ. ਦੇ ਅਨੁਸਾਰ, ਕੇਂਦਰੀ ਡਰੱਗ ਪ੍ਰਯੋਗਸ਼ਾਲਾਵਾਂ ਨੇ 46 ਦਵਾਈਆਂ ਦੇ ਨਮੂਨਿਆਂ ਨੂੰ ‘ਨੌਟ ਆਫ ਸਟੈਂਡਰਡ ਕੁਆਲਿਟੀ’ (ਐੱਨ. ਐੱਸ. ਕਿਊ.) ਐਲਾਨ ਕੀਤਾ ਜਦਕਿ ਵੱਖ-ਵੱਖ ਸੂਬਿਆਂ ਦੀਆਂ ਡਰੱਗ ਟੈਸਟਿੰਗ ਪ੍ਰਯੋਗਸ਼ਾਲਾਵਾਂ ਨੇ 113 ਨਮੂਨਿਆਂ ਨੂੰ ਗੁਣਵੱਤਾ ਮਾਪਦੰਡਾਂ ’ਤੇ ਅਸਫਲ ਪਾਇਆ।

ਇਹ ਵੀ ਪੜ੍ਹੋ : ਲਖਨਊ ਅਗਨੀਕਾਂਡ 'ਚ ਵੱਡਾ ਐਕਸ਼ਨ: ਬਿਲਡਿੰਗ ਮਾਲਕ ਸਣੇ 3 ਗ੍ਰਿਫ਼ਤਾਰ, SIT ਵੱਲੋਂ ਜਾਂਚ ਸ਼ੁਰੂ 

ਰਿਪੋਰਟ ਅਨੁਸਾਰ, ਕਿਸੇ ਦਵਾਈ ਦੇ ਐੱਨ. ਐੱਸ. ਕਿਊ. ਐਲਾਨ ਹੋਣ ਦਾ ਮਤਲਬ ਇਹ ਹੈ ਕਿ ਟੈਸਟਿੰਗ ਦੌਰਾਨ ਉਹ ਨਿਰਧਾਰਿਤ ਗੁਣਵੱਤਾ ਮਾਪਦੰਡਾਂ ਦੇ ਇਕ ਜਾਂ ਵੱਧ ਮਾਪਦੰਡਾਂ ’ਤੇ ਖਰੀ ਨਹੀਂ ਉੱਤਰੀ। ਹਾਲਾਂਕਿ ਇਹ ਸਿੱਟਾ ਸਿਰਫ ਜਾਂਚ ਕੀਤੇ ਗਏ ਵਿਸ਼ੇਸ਼ ਬੈਚ ’ਤੇ ਲਾਗੂ ਹੁੰਦਾ ਹੈ ਅਤੇ ਇਸ ਨਾਲ ਬਾਜ਼ਾਰ ’ਚ ਉਪਲੱਬਧ ਉਸੇ ਦਵਾਈ ਦੇ ਹੋਰ ਬੈਚਾਂ ਦੀ ਗੁਣਵੱਤਾ ’ਤੇ ਕੋਈ ਸਵਾਲ ਨਹੀਂ ਉੱਠਦਾ। ਮਈ, 2026 ਦੀ ਰਿਪੋਰਟ ’ਚ ਅਸਾਮ ਤੋਂ ਇਕ ਸਪਿਊਰੀਅਸ (ਨਕਲੀ) ਦਵਾਈ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਜਾਂਚ ’ਚ ਪਾਇਆ ਗਿਆ ਕਿ ਇਹ ਦਵਾਈ ਕਿਸੇ ਅਣਅਧਿਕਾਰਤ ਨਿਰਮਾਤਾ ਵੱਲੋਂ ਬਣਾਈ ਗਈ ਸੀ, ਜਿਸ ਨੇ ਦੂਜੀ ਕੰਪਨੀ ਦੇ ਬ੍ਰਾਂਡ ਨਾਮ ਦੀ ਦੁਰਵਰਤੋਂ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News