CAA, NPR ਦੇ ਸਮਰਥਨ ''ਚ 154 ਪ੍ਰਮੁੱਖ ਨਾਗਰਿਕ, ਪਟੀਸ਼ਨ ''ਤੇ ਕੀਤੇ ਦਸਤਖਤ
Monday, Feb 17, 2020 - 06:57 PM (IST)

ਨਵੀਂ ਦਿੱਲੀ — ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸੀ.ਏ.ਏ, ਐੱਨ.ਪੀ.ਆਰ. ਅਤੇ ਐੱਨ.ਆਰ.ਸੀ. ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਇਸ ਦੌਰਾਨ 154 ਪ੍ਰਮੁੱਖ ਨਾਗਰਿਕਾਂ ਨੇ ਇਸ ਦਾ ਸਮਰਥਨ ਕੀਤਾ ਹੈ ਅਤੇ ਇਸ ਦੇ ਸਪੋਰਟ 'ਚ ਇਕ ਪਟੀਸ਼ਨ 'ਤੇ ਦਸਤਖਤ ਕੀਤੇ ਹਨ। ਇਨ੍ਹਾਂ 'ਚ ਸਾਬਕਾ ਜੱਜ, ਸਾਬਕਾ ਨੌਕਰਸ਼ਾਹ ਅਤੇ ਸਾਬਕਾ ਰਾਜਦੂਤ ਸ਼ਾਮਲ ਹਨ। ਇਨ੍ਹਾਂ ਪ੍ਰਮੁੱਖ ਨਾਗਰਿਕਾਂ ਨੇ ਰਾਸ਼ਟਰਪਤੀ ਨੂੰ ਇਸ ਸਬੰਧ 'ਚ ਪੱਤਰ ਲਿਖਿਆ ਹੈ।