Oh My God! 1500 ਤੋਂ ਵੱਧ ਕੁੜੀਆਂ ਨੂੰ ਛਾਂਗੁਰ ਬਾਬਾ ਬਣਾ ਚੁੱਕੈ ਹਿੰਦੂ ਤੋਂ ਮੁਸਲਿਮ, ਮੁੰਬਈ-ਦੁਬਈ ’ਚ ਸੀ ਨੈੱਟਵਰਕ
Friday, Jul 11, 2025 - 07:58 AM (IST)

ਬਲਰਾਮਪੁਰ/ਲਖਨਊ (ਇੰਟ.) - ਧਰਮ ਪਰਿਵਰਤਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਛਾਂਗੁਰ ਬਾਬਾ ਉਰਫ਼ ਜਮਾਲੂਦੀਨ ਦਾ ਨੈੱਟਵਰਕ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਯੂ. ਪੀ. ਏ. ਟੀ. ਐੱਸ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸਨੇ ਹੁਣ ਤੱਕ 1500 ਤੋਂ ਜ਼ਿਆਦਾ ਕੁੜੀਆਂ ਸਮੇਤ ਹਜ਼ਾਰਾਂ ਹਿੰਦੂਆਂ ਨੂੰ ਇਸਲਾਮ ਵਿਚ ਧਰਮ ਪਰਿਵਰਤਨ ਕਰਵਾਇਆ ਹੈ।
ਇਹ ਵੀ ਪੜ੍ਹੋ - ਇਨ੍ਹਾਂ ਰਾਸ਼ੀਆਂ ਲਈ ਸ਼ੁੱਭ ਰਹੇਗਾ ਸਾਵਣ ਦਾ ਮਹੀਨਾ, ਚਮਕੇਗੀ ਕਿਸਮਤ, ਹੋਵੇਗੀ ਪੈਸੇ ਦੀ ਬਰਸਾਤ
ਜਾਂਚ ਏਜੰਸੀਆਂ ਨੂੰ ਇਸ ਰੈਕੇਟ ਦੇ ਮੁੰਬਈ ਤੋਂ ਲੈ ਕੇ ਦੁਬਈ ਤੱਕ ਫੈਲੇ ਨੈੱਟਵਰਕ ਦੇ ਠੋਸ ਸੁਰਾਗ ਮਿਲੇ ਹਨ। ਬਾਬਾ ਪਹਿਲਾਂ ਮੁੰਬਈ ਵਿਚ ਮੁੰਦਰੀਆਂ ਵੇਚਦਾ ਸੀ ਪਰ ਉੱਥੋਂ ਉਸਨੇ ਦਰਗਾਹਾਂ ਰਾਹੀਂ ਸੰਪਰਕ ਬਣਾ ਕੇ ਵਿਦੇਸ਼ੀ ਸੰਗਠਨਾਂ ਤੋਂ ਫੰਡ ਲੈਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਉਹ ਬਲਰਾਮਪੁਰ ਆ ਗਿਆ ਅਤੇ ਦਰਗਾਹ ਅਤੇ ਉਰਸ ਸਮਾਗਮਾਂ ਦੀ ਆੜ ਵਿਚ ਇੱਥੇ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ। ਸੂਤਰਾਂ ਮੁਤਾਬਕ, ਉਹ ਖਾੜੀ ਦੇਸ਼ਾਂ ਦੀਆਂ ਕੱਟੜਪੰਥੀ ਸੰਗਠਨਾਂ ਨਾਲ ਜੁੜਿਆ ਹੋਇਆ ਸੀ ਅਤੇ ਐੱਨ. ਆਰ. ਈ.-ਐੱਨ. ਆਰ. ਓ. ਖਾਤਿਆਂ ਰਾਹੀਂ ਫੰਡ ਪ੍ਰਾਪਤ ਹੁੰਦੇ ਸਨ। ਬਾਬਾ ਅਤੇ ਉਸਦੀ ਸਹਿਯੋਗੀ ਨੀਤੂ ਰੋਹੜਾ ਉਰਫ਼ ਨਸਰੀਨ ਨੂੰ ਅਦਾਲਤ ਨੇ 7 ਦਿਨਾਂ ਦੇ ਏ. ਟੀ. ਐੱਸ. ਰਿਮਾਂਡ ’ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ - ਫਿਰ ਲਾਗੂ ਹੋਇਆ WORK FROM HOME, ਇਹ ਕਰਮਚਾਰੀ ਕਰਨਗੇ ਘਰੋਂ ਕੰਮ
ਇਸ ਮਾਮਲੇ ਦੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਬਾਬਾ ਨੇ ਦੁਬਈ ਵਿਚ ਇਕ ਨਾਬਾਲਗ ਕੁੜੀ ਦਾ ਧਰਮ ਪਰਿਵਰਤਨ ਵੀ ਕੀਤਾ ਸੀ ਅਤੇ ਇਸ ਦੇ ਬਾਵਜੂਦ, ਉਸਦਾ ਪਾਸਪੋਰਟ, ਆਧਾਰ ਅਤੇ ਬੈਂਕ ਖਾਤੇ ਅਜੇ ਵੀ ਹਿੰਦੂ ਨਾਵਾਂ ’ਤੇ ਹਨ। ਉਸਦਾ ਨਜ਼ਦੀਕੀ ਸਾਥੀ ਨਵੀਨ ਰੋਹੜਾ ਦੁਬਈ ਤੋਂ ਵਾਪਸ ਆਉਣ ਤੋਂ ਬਾਅਦ ਬਲਰਾਮਪੁਰ ਵਿਚ ਵੱਡੀ ਮਾਤਰਾ ਵਿਚ ਜ਼ਮੀਨ ਖਰੀਦ ਰਿਹਾ ਸੀ ਅਤੇ ਵਿਦੇਸ਼ਾਂ ਤੋਂ ਉਸਦੇ ਖਾਤਿਆਂ ਵਿਚ ਕਰੋੜਾਂ ਰੁਪਏ ਆਏ ਸਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਸਦਾ ਸਵਿਸ ਬੈਂਕ ਵਿਚ ਵੀ ਖਾਤਾ ਹੈ।
ਇਹ ਵੀ ਪੜ੍ਹੋ - Aadhaar Card ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ...
ਗੈਰ-ਕਾਨੂੰਨੀ ਉਸਾਰੀ ’ਤੇ ਤੀਜੇ ਦਿਨ ਵੀ ਚੱਲਿਆ ਬੁਲਡੋਜ਼ਰ
ਇਸ ਵਿਚਾਲੇ, ਬਲਰਾਮਪੁਰ ਵਿਚ ਛਾਂਗੁਰ ਬਾਬਾ ਦੀ ਇਕ ਏਕੜ ਵਿਚ ਫੈਲੀ ਆਲੀਸ਼ਾਨ ਕੋਠੀ ਅਤੇ ਗੈਰ-ਕਾਨੂੰਨੀ ਉਸਾਰੀ ’ਤੇ ਤੀਜੇ ਦਿਨ ਵੀ ਬੁਲਡੋਜ਼ਰ ਚੱਲਿਆ। ਪ੍ਰਸ਼ਾਸਨ ਨੇ ਪਹਿਲਾਂ ਨੋਟਿਸ ਜਾਰੀ ਕਰ ਕੇ ਸਮਾਂ ਦਿੱਤਾ ਸੀ, ਪਰ ਕੋਈ ਜਵਾਬ ਨਾ ਮਿਲਣ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਹੁਣ ਤੱਕ 80 ਫ਼ੀਸਦੀ ਕਬਜ਼ੇ ਢਾਹ ਦਿੱਤੇ ਗਏ ਹਨ। ਕਾਰਵਾਈ ਏ. ਐੱਸ. ਪੀ. ਵਿਸ਼ਾਲ ਪਾਂਡੇ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਕਾਂਡ ਵਿਚ 10 ਲੋਕਾਂ ਖ਼ਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਜਿਸ ’ਚ 4 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਬੇ ’ਤੇ 50,000 ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ - ਭਾਰਤ ਬੰਦ ਦੌਰਾਨ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਸਕੂਲਾਂ 'ਚ ਛੁੱਟੀ ਜਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8