ਇਕਾਂਤਵਾਸ ਖੇਤਰ ‘ਚ ਆਉਣ ਜਾਣ ‘ਤੇ ਪਾਬੰਦੀ ਨੂੰ ਲੈ ਕੇ ਝੜਪ ਤੋਂ ਬਾਅਦ ਪੁਲਸ ‘ਤੇ ਪਥਰਾਅ
Thursday, May 07, 2020 - 08:29 PM (IST)
ਸੂਰਤ (ਭਾਸ਼ਾ) - ਗੁਜਰਾਤ ਦੇ ਸੂਰਤ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਸਾਮੂਹਕ ਇਕਾਂਤਵਾਸ ਖੇਤਰ ‘ਚ ਆਉਣ ਜਾਣ ‘ਤੇ ਪਾਬੰਦੀ ਨੂੰ ਲੈ ਕੇ ਪੁਲਸ ‘ਤੇ ਪਥਰਾਅ ਕਰਨ ਅਤੇ ਹੰਗਾਮਾ ਕਰਨ ਵਾਲੇ ਘੱਟ ਤੋਂ ਘੱਟ 15 ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਸੂਰਤ ਦੇ ਸਚਿਨ ਉਦਯੋਗਿਕ ਇਲਾਕੇ ਦੇ ਕੋਲ ਪਾਲਿਗਾਮ ‘ਚ ਕੁੱਝ ਸਾਮੂਹਕ ਇਕਾਂਤਵਾਸ ਖੇਤਰ ਹਨ ਅਤੇ ਕੁੱਝ ਦਿਨ ਪਹਿਲਾਂ ਇਲਾਕੇ ‘ਚ ਰਹਿਣ ਵਾਲੇ ਇੱਕ ਵਿਅਕਤੀ ਦੇ ਸੰਕਰਮਿਤ ਪਾਏ ਜਾਣ ਤੋਂ ਬਾਅਦ ਉਸ ਨੂੰ ਸੀਲ ਕਰ ਦਿੱਤਾ ਗਿਆ। ਨਿਵਾਸੀਆਂ ਨੂੰ ਘੇਰ ਦਿੱਤੇ ਗਏ ਇਲਾਕਿਆਂ ਦੇ ਅੰਦਰ ਰਹਿਣ ਨੂੰ ਕਿਹਾ ਗਿਆ ਪਰ ਕਈ ਲੋਕ ਇਸ ਨੂੰ ਅਣਸੁਣੀ ਕਰਕੇ ਬੁੱਧਵਾਰ ਰਾਤ ਨੂੰ ਸੀਲ ਕੀਤੇ ਗਏ ਇਲਾਕਿਆਂ ਦੇ ਅੰਦਰ ਅਤੇ ਬਾਹਰ ਆਉਣ-ਜਾਣ ਲੱਗੇ। ਜਦੋਂ ਪੁਲਸ ਨੇ ਲੋਕਾਂ ਨੂੰ ਇਕਾਂਤਵਾਸ ਨਿਯਮ ਮੰਨਣ ਨੂੰ ਕਿਹਾ ਤਾਂ ਉਹ ਸੁਰੱਖਿਆ ਕਰਮਚਾਰੀਆਂ ਨਾਲ ਬਹਿਸ ਕਰਣ ਲੱਗ ਗਏ। ਬਾਅਦ ‘ਚ ਸਥਾਨਕ ਨਿਵਾਸੀਆਂ ਦੇ ਦੋ ਸਮੂਹਾਂ ਨੇ ਕਿਸੇ ਮਾਮਲੇ ‘ਤੇ ਤਿੱਖੀ ਬਹਿਸ ਤੋਂ ਬਾਅਦ ਇੱਕ-ਦੂਜੇ ‘ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਦਲਾਂ ਦੇ ਉੱਥੇ ਜਾਣ ‘ਤੇ ਉਨ੍ਹਾਂ ਨੇ ਪੁਲਸ ਕਰਮਚਾਰੀਆਂ ‘ਤੇ ਵੀ ਪੱਥਰ ਸੁੱਟੇ। ਮਾਮਲੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਪੁਲਸ ਕਰਮਚਾਰੀ ਨੂੰ ਇਲਾਕੇ ਦੀਆਂ ਛੱਤਾਂ ਤੋਂ ਸੁੱਟੇ ਜਾ ਰਹੇ ਪੱਥਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।