ਖੁਸ਼ਖਬਰੀ! 14 ਲੱਖ ਕਰਮਚਾਰੀਆਂ ਨੂੰ ਇਕ ਮਹੀਨਾ ਪਹਿਲਾਂ ਮਿਲ ਜਾਵੇਗੀ ਸੈਲਰੀ

10/02/2019 2:23:30 PM

ਨਵੀਂ ਦਿੱਲੀ — 14 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਲਈ ਚੰਗੀ ਖਬਰ ਹੈ। ਦਿਵਾਲੀ ਤੋਂ ਪਹਿਲਾਂ ਬੈਂਕ ਕਰਮਚਾਰੀਆਂ ਨੂੰ ਬੋਨਸ ਦਾ ਤੋਹਫਾ ਮਿਲਣ ਵਾਲਾ ਹੈ।  ਇੰਡੀਅਨ ਬੈਂਕ ਐਸੋਸੀਏਸ਼ਨ(IBA) ਨੇ ਸਾਰੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਹ ਜਲਦੀ ਹੀ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਕ ਮਹੀਨੇ ਦੀ ਸੈਲਰੀ ਐਡਵਾਂਸ 'ਚ ਦਿੱਤੀ ਜਾਵੇ।

ਲੈਟਰ 'ਚ ਕਿਹਾ ਗਿਆ ਹੈ ਕਿ ਬੈਂਕ ਕਰਮਚਾਰੀਆਂ ਨੂੰ ਇਕ ਮਹੀਨੇ ਦੀ ਤਨਖਾਹ ਯਾਨੀ ਕਿ ਬੇਸਿਕ ਅਤੇ ਡਿਅਰਨੇਸ ਅਲਾਊਂਸ ਪਹਿਲਾਂ ਹੀ ਦੇ ਦਿੱਤਾ ਜਾਵੇ। ਇੰਡੀਅਨ ਬੈਂਕ ਐਸੋਸੀਏਸ਼ਨ ਦੇ ਸੀ.ਈ.ਓ. ਵੀ.ਜੀ. ਕੰਨਨ ਵਲੋਂ ਦਸਤਖਤ ਕੀਤੇ ਗਏ ਲੈਟਰ ਅਨੁਸਾਰ ਇਸ ਦਾ ਲਾਭ ਸਥਾਈ ਕਰਮਚਾਰੀਆਂ, ਸਟਾਫ ਅਤੇ ਅਫਸਰਾਂ ਨੂੰ ਮਿਲੇਗਾ। 

ਇਨ੍ਹਾਂ ਕਰਮਚਾਰੀਆਂ ਨੂੰ ਮਿਲੇਗਾ ਅੱਧਾ ਐਡਵਾਂਸ

ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ ਤਨਖਾਹ ਸਿਰਫ ਉਨ੍ਹਾਂ ਕਰਮਚਾਰੀਆਂ ਨੂੰ ਮਿਲੇਗੀ ਜਿਹੜੇ ਨਵੰਬਰ 2017 ਨੂੰ ਬੈਂਕ ਦੀ ਨੌਕਰੀ ਕਰ ਰਹੇ ਸਨ ਅਤੇ ਅਜੇ ਤੱਕ ਰਿਟਾਇਰ ਨਹੀਂ ਹੋਏ ਹਨ। ਇਸ ਦੇ ਨਾਲ ਹੀ ਜਿਹੜੇ ਕਰਮਚਾਰੀਆਂ ਨੇ ਇਕ ਨਵੰਬਰ 2017 ਤੋਂ 31 ਮਾਰਚ 2019 ਵਿਚਕਾਰ ਕੰਮ ਕਰਨਾ ਸ਼ੁਰੂ ਕੀਤਾ ਹੈ ਉਨ੍ਹਾਂ ਨੂੰ ਅੱਧੀ ਸੈਲਰੀ ਐਡਵਾਂਸ ਦੇ ਤੌਰ 'ਤੇ ਦਿੱਤੀ ਜਾਵੇਗੀ।

ਐਡਵਾਂਸ 'ਚ ਮਿਲ ਰਹੀ ਸੈਲਰੀ ਨੂੰ ਏਰਿਅਰਸ ਵਿਚੋਂ ਐਡਜੱਸਟ ਕੀਤਾ ਜਾਵੇਗਾ। ਕਰਮਚਾਰੀਆਂ ਨੂੰ ਏਡ ਹਾਕ ਦਾ ਭੁਗਤਾਨ ਇਕ ਗੁੱਡਵਿਲ ਦੇ ਰੂਪ 'ਚ ਕੀਤਾ ਜਾ ਰਿਹਾ ਹੈ।


Related News