ਮਣੀਪੁਰ ’ਚ 13 ਅੱਤਵਾਦੀ ਗ੍ਰਿਫਤਾਰ
Sunday, May 11, 2025 - 10:48 PM (IST)

ਇੰਫਾਲ(ਅਨਸ)-ਮਣੀਪੁਰ ਦੇ ਕਈ ਇਲਾਕਿਆਂ ’ਚ ਸਥਾਨਕ ਲੋਕਾਂ ਤੋਂ ਜਬਰਨ ਵਸੂਲੀ ਕਰਨ ਦੇ ਦੋਸ਼ ਹੇਠ 13 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਫਾਲ ਪੱਛਮੀ, ਕਾਕਚਿੰਗ, ਬਿਸ਼ਣੂਪੁਰ ਅਤੇ ਥੌਬਲ ਜ਼ਿਲਿਆਂ ਤੋਂ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ। ਪੁਲਸ ਨੇ ਦੱਸਿਆ ਕਿ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ’ਚ ਅਸਲਾ ਜ਼ਬਤ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ’ਚ ਪਾਬੰਦੀਸ਼ੁਦਾ ਕਾਂਗਲੀਪਾਕ ਕਮਿਊਨਿਸਟ ਪਾਰਟੀ (ਐੱਮ. ਸੀ. ਪ੍ਰੋਗਰੈਸਿਵ) ਦੇ ਅੱਤਵਾਦੀ ਵੀ ਸ਼ਾਮਲ ਹਨ। ਉਨ੍ਹਾਂ ਕੋਲੋਂ 2 ਪਿਸਤੌਲਾਂ ਅਤੇ 27 ਕਾਰਤੂਸ ਬਰਾਮਦ ਕੀਤੇ ਗਏ ਹਨ।