DU ਦੇ ਇਸ ਕਾਲਜ ਦੇ 13 ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਘੁੱਮਣ ਗਏ ਸਨ ਡਲਹੌਜ਼ੀ
Saturday, Apr 03, 2021 - 10:08 PM (IST)

ਨਵੀਂ ਦਿੱਲੀ - ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨਜ਼ ਕਾਲਜ ਵਿੱਚ ਪੜ੍ਹਨ ਵਾਲੇ 13 ਵਿਦਿਆਰਥੀਆਂ ਅਤੇ ਦੋ ਨ-ਟੀਚਿੰਗ ਸਟਾਫ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਵਿਦਿਆਰਥੀਆਂ ਦਾ ਇਹ ਸਮੂਹ ਪਿਛਲੇ ਦਿਨੀਂ ਡਲਹੌਜ਼ੀ ਟਰਿੱਪ 'ਤੇ ਗਿਆ ਸੀ। ਇਨ੍ਹਾਂ ਵਿੱਚ ਕੁੱਝ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀ ਵੀ ਸ਼ਾਮਲ ਹਨ। ਟਰਿੱਪ ਤੋਂ ਪਰਤਣ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਵਿੱਚ ਕੋਰੋਨਾ ਪਾਇਆ ਗਿਆ ਹੈ। ਕਾਲਜ ਪ੍ਰਸ਼ਾਸਨ ਨੇ ਸਾਵਧਾਨੀ ਵਰਤਦੇ ਹੋਏ ਫਿਲਹਾਲ ਕਾਲਜ ਦੀਆਂ ਸਾਰੀਆਂ ਸਰਗਰਮੀਆਂ ਨੂੰ ਬੰਦ ਕਰ ਦਿੱਤਾ ਹੈ। ਕਾਲਜ ਪ੍ਰਸ਼ਾਸਨ ਦਾ ਅਗਲਾ ਹੁਕਮ ਆਉਣ ਤੱਕ ਇੱਥੇ ਸਾਰੀਆਂ ਸਰਗਰਮੀਆਂ ਮੁਲਤਵੀ ਰਹਿਣਗੀਆਂ।
ਇਹ ਵੀ ਪੜ੍ਹੋ- 10ਵੀਂ ਦੀ ਵਿਦਿਆਰਥਣ ਨਾਲ ਗੈਂਗਰੇਪ ਕਰਨ ਵਾਲੇ ਨੌਜਵਾਨ ਨੂੰ UP ਪੁਲਸ ਨੇ ਮਾਰੀ ਗੋਲੀ
ਕਾਲਜ ਪ੍ਰਸ਼ਾਸਨ ਨੇ ਬਾਰੇ ਅਧਿਕਾਰਿਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡੀਨ ਦੇ ਦਫ਼ਤਰ ਨੂੰ ਸਥਿਤੀ ਬਾਰੇ ਪਤਾ ਹੈ ਅਤੇ ਜ਼ਰੂਰੀ ਕਦਮ ਚੁੱਕੇ ਜਾ ਚੁੱਕੇ ਹਨ। ਦਿੱਲੀ ਯੂਨੀਵਰਸਿਟੀ ਸਥਿਤ ਸੇਂਟ ਸਟੀਫਨਜ਼ ਕਾਲਜ ਦੀ ਗਵਰਨਿੰਗ ਬਾਡੀ ਮੈਂਬਰ ਨੰਦਿਤਾ ਨਰਾਇਣ ਨੇ ਦੱਸਿਆ ਕਿ ਕਾਲਜ ਦੇ ਪ੍ਰਿੰਸੀਪਲ ਨੇ ਇਸ ਵਿਸ਼ੇ ਵਿੱਚ ਕਾਲਜ ਦੇ ਸਾਰੇ ਫੈਕਲਟੀ ਅਤੇ ਸਟਾਫ ਨੂੰ ਸੁਚੇਤ ਕਰਦੇ ਹੋਏ ਕਈ ਸਾਵਧਾਨੀਆਂ ਬਰਤਣ ਦਾ ਨਿਰਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ- BKU ਨੇਤਾ ਦੀ ਗ੍ਰਿਫਤਾਰੀ 'ਤੇ ਭੜਕੇ ਰਾਕੇਸ਼ ਟਿਕੈਤ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ
ਕਾਲਜ ਕੰਪਲੈਕਸ ਦੇ ਅੰਦਰੂਨੀ ਹਿੱਸੇ ਵਿੱਚ ਬਿਨਾਂ ਵਿਸ਼ੇਸ਼ ਆਗਿਆ ਦੇ ਕਿਸੇ ਦਾ ਵੀ ਪ੍ਰਵੇਸ਼ ਮਨ੍ਹਾ ਕਰ ਦਿੱਤਾ ਗਿਆ ਹੈ। ਸਾਰੇ ਜ਼ਰੂਰੀ ਕੰਮਾਂ ਲਈ ਜ਼ਰੂਰੀ ਜਾਂਚ ਅਤੇ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਣਾ ਹੋਵੇਗਾ। ਇਸ ਦੇ ਨਾਲ ਹੀ ਸੇਂਟ ਸਟੀਫਨਜ਼ ਕਾਲਜ ਨੇ ਕਿਹਾ ਕਿ ਵੱਖ-ਵੱਖ ਤੈਅ ਪ੍ਰੋਗਰਾਮਾਂ ਦੇ ਸਮਾਨ ਜਿਨ੍ਹਾਂ ਅਧਿਆਪਕਾਂ ਅਤੇ ਗੈਰ ਅਧਿਆਪਕ ਸਟਾਫ ਨੂੰ ਕਾਲਜ ਆਉਣਾ ਸੀ ਫਿਲਹਾਲ ਉਹ ਅਗਲੀ ਜਾਣਕਾਰੀ ਦਿੱਤੀ ਜਾਣ ਤੱਕ ਕਾਲਜ ਨਾ ਆਉਣ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।