ਮੇਰਠ ਯੂਨੀਵਰਸਿਟੀ ਨੂੰ ਦਿੱਲੀ ਤੋਂ ਭੇਜੀਆਂ ਜਾਅਲੀ ਨਿਕਲੀਆਂ ਕਾਨੂੰਨ ਦੀਆਂ 13 ਡਿਗਰੀਆਂ

Wednesday, Jan 15, 2025 - 04:40 PM (IST)

ਮੇਰਠ ਯੂਨੀਵਰਸਿਟੀ ਨੂੰ ਦਿੱਲੀ ਤੋਂ ਭੇਜੀਆਂ ਜਾਅਲੀ ਨਿਕਲੀਆਂ ਕਾਨੂੰਨ ਦੀਆਂ 13 ਡਿਗਰੀਆਂ

ਮੇਰਠ : ਚੌਧਰੀ ਚਰਨ ਸਿੰਘ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਨਾਂ ’ਤੇ ਬਣੀਆਂ ਕਾਨੂੰਨ ਦੀਆਂ 13 ਡਿਗਰੀਆਂ ਜਾਅਲੀ ਨਿਕਲੀਆਂ ਹਨ। ਦਿੱਲੀ ਬਾਰ ਕੌਂਸਲ ਵੱਲੋਂ ਭੇਜੀਆਂ ਗਈਆਂ ਇਹ ਡਿਗਰੀਆਂ 2015 ਤੋਂ 2023 ਤੱਕ ਯੂਨੀਵਰਸਿਟੀ ਦੇ ਵੱਖ-ਵੱਖ ਸਹਾਇਤਾ ਪ੍ਰਾਪਤ ਕਾਲਜਾਂ ਤੋਂ ਲਈਆਂ ਗਈਆਂ ਸਨ। ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਨਾਂ ’ਤੇ ਜਾਰੀ ਕੀਤੀਆਂ ਗਈਆਂ ਸਾਰੀਆਂ ਮਾਰਕਸ ਸ਼ੀਟਾਂ ’ਚ ਗਲਤ ਰੋਲ ਨੰਬਰ ਦਰਜ ਸਨ। ਯੂਨੀਵਰਸਿਟੀ ਨੇ ਸਾਰੀਆਂ ਮਾਰਕਸ ਸ਼ੀਟਾਂ ਦੀ ਰਿਪੋਰਟ ਕੌਂਸਲ ਨੂੰ ਭੇਜ ਦਿੱਤੀ ਹੈ। ਇਹ ਪਿਛਲੇ ਕੁਝ ਮਹੀਨਿਆਂ ਦੌਰਾਨ ਕਿਸੇ ਵੀ ਸੰਸਥਾ ਵੱਲੋਂ ਨਿਰੀਖਣ ਲਈ ਭੇਜੀਆਂ ਗਈਆਂ ਮਾਰਕਸ ਸ਼ੀਟਾਂ ਦੀ ਸਭ ਤੋਂ ਵੱਧ ਗਿਣਤੀ ਹੈ।

ਇਹ ਵੀ ਪੜ੍ਹੋ - 20 ਹਜ਼ਾਰ ਸਰਕਾਰੀ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਕਿਸੇ ਵੇਲੇ ਵੀ ਹੋ ਸਕਦੀ ਹੈ ਛੁੱਟੀ

ਯੂਨੀਵਰਸਿਟੀ ਦੇ ਪ੍ਰਸ਼ਾਸਨ ਅਨੁਸਾਰ ਵਿਦਿਆਰਥੀਆਂ ਦੀਆਂ ਮਾਰਕਸ ਸ਼ੀਟਾਂ ’ਚ ਦਰਸਾਏ ਗਏ ਸੀਰੀਅਲ ਨੰਬਰ ਰਿਕਾਰਡ ’ਚ ਦਰਜ ਨਹੀਂ ਹਨ। ਮਾਰਕਸ ਸ਼ੀਟਾਂ ’ਤੇ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਸਤਖ਼ਤ ਵੀ ਜਾਅਲੀ ਹਨ। ਇਸ ਵੇਲੇ ਯੂਨੀਵਰਸਿਟੀ ਦਾ ਮੁੱਖ ਦਫਤਰ ਮੇਰਠ ’ਚ ਹੈ। ਇਸ ਦਾ ਕਿਸੇ ਹੋਰ ਜ਼ਿਲ੍ਹੇ ’ਚ ਕੋਈ ਅਧਿਕਾਰਤ ਦਫ਼ਤਰ ਨਹੀਂ ਹੈ। ਚੌ. ਚਰਨ ਸਿੰਘ ਯੂਨੀਵਰਸਿਟੀ ਨਾਲ ਸਬੰਧਤ 6 ਜ਼ਿਲ੍ਹਿਆਂ ਦੇ ਕਾਲਜਾਂ ਦੀ ਸੂਚੀ ਵੈੱਬਸਾਈਟ ’ਤੇ ਉਪਲਬਧ ਹੈ। ਇਹ ਕਾਲਜ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ ਮੈਰਿਟ ਦੇ ਆਧਾਰ 'ਤੇ ਦਾਖਲਾ ਲੈਂਦੇ ਹਨ ਤੇ ਪ੍ਰੀਖਿਆ ਫਾਰਮ ਭਰਦੇ ਹਨ।

ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News