ਗੜਚਿਰੌਲੀ 'ਚ ਸੁਰੱਖਿਆ ਬਲਾਂ ਦਾ ਵੱਡਾ ਆਪ੍ਰੇਸ਼ਨ, ਮੁਕਾਬਲੇ 'ਚ 12 ਨਕਸਲੀ ਢੇਰ

Wednesday, Jul 17, 2024 - 09:06 PM (IST)

ਗੜਚਿਰੌਲੀ 'ਚ ਸੁਰੱਖਿਆ ਬਲਾਂ ਦਾ ਵੱਡਾ ਆਪ੍ਰੇਸ਼ਨ, ਮੁਕਾਬਲੇ 'ਚ 12 ਨਕਸਲੀ ਢੇਰ

ਨੈਸ਼ਨਲ ਡੈਸਕ- ਮਹਾਰਾਸ਼ਟਰ ਸਰਹੱਦ 'ਤੇ ਵੰਡੋਲੀ ਪਿੰਡ ਨੇੜੇ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 12 ਨਕਸਲੀ ਮਾਰੇ ਗਏ ਹਨ। ਨਕਸਲੀਆਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਹਨ। ਇਨ੍ਹਾਂ ਕੋਲੋਂ ਏ ਕੇ 47 ਸਮੇਤ ਕਈ ਆਟੋਮੈਟਿਕ ਹਥਿਆਰ ਬਰਾਮਦ ਹੋਏ ਹਨ। ਇਸ ਮੁਕਾਬਲੇ 'ਚ ਦੋ ਜਵਾਨ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਾਇਰ ਸੈਂਟਰ 'ਚ ਰੈਫਰ ਕਰ ਦਿੱਤਾ ਗਿਆ ਹੈ। ਇਹ ਮੁਕਾਬਲਾ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦੀ ਸਰਹੱਦ ਦੇ ਨੇੜੇ ਗੜਚਿਰੌਲੀ ਅਤੇ ਕਾਂਕੇਰ ਸਰਹੱਦ ਨੇੜੇ ਹੋਇਆ।

ਬੁੱਧਵਾਰ ਸਵੇਰੇ 10 ਵਜੇ ਗੜਚਿਰੌਲੀ ਤੋਂ ਇੱਕ ਆਪਰੇਸ਼ਨ ਚਲਾਇਆ ਗਿਆ। ਜਿਸ ਵਿੱਚ ਛੱਤੀਸਗੜ੍ਹ ਸਰਹੱਦ ਨੇੜੇ ਵੰਡੋਲੀ ਪਿੰਡ ਵਿੱਚ 7 ​​ਸੀ 60 ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਸੂਚਨਾ ਮਿਲੀ ਸੀ ਕਿ ਪਿੰਡ ਦੇ ਨੇੜੇ 12-15 ਨਕਸਲੀਆਂ ਨੇ ਡੇਰੇ ਲਾਏ ਹੋਏ ਹਨ। ਭਾਰੀ ਗੋਲੀਬਾਰੀ ਦੁਪਹਿਰ ਤੋਂ ਸ਼ੁਰੂ ਹੋਈ ਅਤੇ ਦੇਰ ਸ਼ਾਮ ਤੱਕ 6 ਘੰਟੇ ਤੋਂ ਵੱਧ ਸਮੇਂ ਤੱਕ ਰੁਕ-ਰੁਕ ਕੇ ਜਾਰੀ ਰਹੀ। ਇਲਾਕੇ 'ਚ ਸਰਚ ਆਪਰੇਸ਼ਨ 'ਚ ਹੁਣ ਤੱਕ 12 ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਹੁਣ ਤੱਕ 3 ਏਕੇ 47, 2 ਇਨਸਾਸ, 1 ਕਾਰਬਾਈਨ, 1 ਐੱਸਐੱਲਆਰ ਸਮੇਤ 7 ਆਟੋਮੈਟਿਕ ਹਥਿਆਰ ਜ਼ਬਤ ਕੀਤੇ ਜਾ ਚੁੱਕੇ ਹਨ।

ਮਾਰੇ ਗਏ ਨਕਸਲੀਆਂ ਵਿੱਚੋਂ ਇੱਕ ਦੀ ਪਛਾਣ ਟੀਪਾਗੜ੍ਹ ਦਲਮ ਦੇ ਇੰਚਾਰਜ ਡੀਵੀਸੀਐੱਮ ਲਕਸ਼ਮਣ ਆਤਰਮ ਉਰਫ਼ ਵਿਸ਼ਾਲ ਆਤਰਮ ਵਜੋਂ ਹੋਈ ਹੈ। ਇਲਾਕੇ 'ਚ ਨਕਸਲੀਆਂ ਦੀ ਪਛਾਣ ਅਤੇ ਤਲਾਸ਼ ਜਾਰੀ ਹੈ। ਸੀ 60 ਦਾ ਇੱਕ ਪੀਐੱਸਆਈ ਅਤੇ ਇੱਕ ਸਿਪਾਹੀ ਗੋਲੀਆਂ ਨਾਲ ਜ਼ਖਮੀ ਹੋ ਗਿਆ। ਦੋਵੇਂ ਖਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਨਾਗਪੁਰ ਰੈਫਰ ਕਰ ਦਿੱਤਾ ਗਿਆ ਹੈ। ਸੂਬੇ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਮੁਕਾਬਲੇ ਤੋਂ ਬਾਅਦ ਅਪਰੇਸ਼ਨ ਵਿੱਚ ਸ਼ਾਮਲ ਸੀ-60 ਜਵਾਨਾਂ ਲਈ 51 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।


author

DILSHER

Content Editor

Related News