ਝਾਰਖੰਡ ''ਚ ਅਸਮਾਨੀ ਬਿਜਲੀ ਦਾ ਕਹਿਰ, 12 ਲੋਕਾਂ ਦੀ ਮੌਤ

05/27/2023 1:27:27 PM

ਰਾਂਚੀ (ਭਾਸ਼ਾ)- ਝਾਰਖੰਡ ਦੇ ਵੱਖ-ਵੱਖ ਹਿੱਸਿਆਂ 'ਚ ਬਿਜਲੀ ਡਿੱਗਣ ਨਾਲ ਪਿਛਲੇ 2 ਦਿਨਾਂ 'ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਧਨਬਾਦ ਜ਼ਿਲ੍ਹੇ ਦੇ ਬਰਵਾੜਾ ਇਲਾਕੇ 'ਚ ਬਿਜਲੀ ਡਿੱਗਣ ਨਾਲ ਇਕ ਔਰਤ ਅਤੇ ਉਸ ਦੀ ਧੀ ਦੀ ਮੌਤ ਹੋ ਗਈ, ਜਦੋਂ ਕਿ ਜਮਸ਼ੇਦਪੁਰ ਦੇ ਬਹਿਰਾਗੋੜਾ ਅਤੇ ਗੁਮਲਾ ਜ਼ਿਲ੍ਹੇ ਦੇ ਚਿਰੋਡੀਹ 'ਚ ਸ਼ੁੱਕਰਵਾਰ ਨੂੰ 2 ਲੋਕਾਂ ਦੀ ਮੌਤ ਹੋ ਗਈ। ਲੋਹਰਦੱਗਾ ਤੋਂ ਇਕ ਹੋਰ ਮੌਤ ਦੀ ਸੂਚਨਾ ਮਿਲੀ ਹੈ। ਵੀਰਵਾਰ ਨੂੰ 7 ਲੋਕਾਂ ਦੀ ਮੌਤ ਹੋ ਗਈ ਸੀ। ਚਤਰਾ, ਹਜ਼ਾਰੀਬਾਗ਼, ਰਾਂਚੀ, ਬੋਕਾਰੋ ਅਤੇ ਖੂੰਟੀ ਜ਼ਿਲ੍ਹਿਆਂ ਤੋਂ ਇਕ-ਇਕ ਮੌਤ ਅਤੇ ਪਲਾਮੂ ਦੇ ਹੁਸੈਨਾਬਾਦ 'ਚ 2 ਲੋਕਾਂ ਦੀ ਮੌਤ ਹੋਈ ਹੈ।

ਰਾਜ ਆਫ਼ਤ ਪ੍ਰਬੰਧਨ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ੇ ਦੇ ਭੁਗਤਾਨ ਲਈ ਸੰਬੰਧਤ ਜ਼ਿਲ੍ਹਿਆਂ ਨੂੰ ਜ਼ਖਮੀਆਂ ਦੀ ਗਿਣਤੀ ਦਾ ਵੈਰੀਫਿਕੇਸ਼ਨ ਕਰਨ ਲਈ ਕਿਹਾ ਗਿਆ ਹੈ। ਝਾਰਖੰਡ ਸਰਕਾਰ ਬਿਜਲੀ ਡਿੱਗਣ ਨਾਲ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੂੰ 4 ਲੱਖ ਰੁਪਏ ਦਿੰਦੀ ਹੈ। ਸੂਬੇ 'ਚ ਪਿਛਲੇ 2 ਦਿਨਾਂ 'ਚ ਤੇਜ਼ ਹਵਾਵਾਂ ਅਤੇ ਮੀਂਹ ਪਿਆ, ਜਿਸ ਨਾਲ ਇੱਥੇ ਕਈ ਹਿੱਸਿਆਂ 'ਚ ਦਰੱਖਤ ਅਤੇ ਬਿਜਲੀ ਦੇ ਖੰਭੇ ਉਖੜ ਗਏ। ਜਮਸ਼ੇਦ 'ਚ ਸ਼ੁੱਕਰਵਾਰ ਨੂੰ ਸਭ ਤੋਂ ਵੱਧ 79 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਬੋਕਾਰੋ 'ਚ 52.4 ਮਿਲੀਮੀਟਰ ਅਤੇ ਰਾਂਚੀ 'ਚ 5.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।


DIsha

Content Editor

Related News