ਪੁਲਸ ਕਾਂਸਟੇਬਲ ਦੇ 10 ਹਜ਼ਾਰ ਅਹੁਦਿਆਂ ਲਈ 11 ਲੱਖ ਤੋਂ ਵੱਧ ਲੋਕਾਂ ਨੇ ਕੀਤਾ ਅਪਲਾਈ

Wednesday, Nov 10, 2021 - 02:43 PM (IST)

ਪੁਲਸ ਕਾਂਸਟੇਬਲ ਦੇ 10 ਹਜ਼ਾਰ ਅਹੁਦਿਆਂ ਲਈ 11 ਲੱਖ ਤੋਂ ਵੱਧ ਲੋਕਾਂ ਨੇ ਕੀਤਾ ਅਪਲਾਈ

ਅਹਿਮਦਾਬਾਦ (ਭਾਸ਼ਾ)- ਗੁਜਰਾਤ ਲੋਕ ਰੱਖਿਅਕ ਭਰਤੀ ਬੋਰਡ ਨੂੰ ਪੁਲਸ ਕਾਂਸਟੇਬਲ ਦੇ 10,459 ਅਹੁਦਿਆਂ ’ਤੇ ਭਰਤੀਆਂ ਲਈ 11.75 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬੋਰਡ ਨੇ ਹਾਲ ’ਚ ਨਿਸ਼ਸਤਰ ਅਤੇ ਸਸ਼ਤਰ ਕਾਂਸਟੇਬਲ (ਪੁਰਸ਼ ਅਤੇ ਮਹਿਲਾ) ਅਤੇ ਰਾਜ ਰਿਜ਼ਰਵ ਪੁਲਸ ਫ਼ੋਰਸ ਕਾਂਸਟੇਬਲ (ਪੁਰਸ਼) ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਸਨ। ਅਰਜ਼ੀਆਂ ਦੇਣ ਦੀ ਆਖ਼ਰੀ ਤਾਰੀਖ਼ 9 ਨਵੰਬਰ ਸੀ। ਪੁਰਸ਼ਾਂ ਦੇ 8,476 ਅਤੇ ਔਰਤਾਂ ਦੇ 1,983 ਅਹੁਦਿਆਂ ਸਮੇਤ ਕੁੱਲ 10,459 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਪਾਸ ਕਰਨ ਵਾਲੇ ਲੋਕ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਸਨ।

ਇਹ ਵੀ ਪੜ੍ਹੋ : ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ, PM ਮੋਦੀ ਨੇ ਕੀਤਾ ਨਮਨ

ਲੋਕ ਰੱਖਿਅਕ ਭਰਤੀ ਬੋਰਡ ਦੇ ਪ੍ਰਧਾਨ ਹੰਸਮੁਖ ਪਟੇਲ ਨੇ ਕਿਹਾ,‘‘ਕੁੱਲ 11.75 ਲੱਖ ਅਰਜ਼ੀਆਂ ਮਿਲੀਆਂ ਹਨ।’’ ਉਨ੍ਹਾਂ ਦੱਸਿਆ ਕਿ ਮੰਗਲਵਾਰ ਤੱਕ ਮਿਲੀਆਂ ਅਰਜ਼ੀਆਂ ’ਚੋਂ 9.10 ਲੱਖ ਸਵੀਕਾਰ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚੋਂ 6.65 ਲੱਖ ਉਮੀਦਵਾਰ ਪੁਰਸ਼ ਅਤੇ 2.45 ਲੱਖ ਔਰਤਾਂ ਹਨ। ਅਰਜ਼ੀਕਰਤਾਵਾਂ ਦੀ ਆਖ਼ਰੀ ਗਿਣਤੀ 9 ਲੱਖ ਦੇ ਨੇੜੇ-ਤੇੜੇ ਰਹਿ ਸਕਦੀ ਹੈ। ਪ੍ਰੀਖਿਆ ਪੱਤਰ ਲੀਕ ਹੋਣ ਕਾਰਨ ਪਿਛਲੇ ਸਾਲ ਭਰਤੀ ਪ੍ਰਕਿਰਿਆ ਰੱਦ ਕਰ ਦਿੱਤੀ ਗਈ ਸੀ। ਪਟੇਲ ਨੇ ਦੱਸਿਆ ਕਿ ਅਰਜ਼ੀਕਰਤਾਵਾਂ ਦੀ ਫੀਸ 12 ਨਵੰਬਰ ਤੱਕ ਸਵੀਕਾਰ ਕੀਤੀ ਜਾਵੇਗੀ ਅਤੇ ਡਾਟਾ ਵਿਸ਼ਲੇਸ਼ਣ ਤੋਂ ਬਾਅਦ, ਉਮੀਦਵਾਰਾਂ ਨੂੰ ਸਰੀਰਕ ਪ੍ਰੀਖਿਆ ਲਈ 20 ਨਵੰਬਰ ਦੇ ਨੇੜੇ-ਤੇੜੇ ਪੱਤਰ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਚੁਣੇ ਗਏ ਲੋਕਾਂ ਦੀ ਲਿਖਤੀ ਪ੍ਰੀਖਿਆ ਹੋਵੇਗੀ, ਜੋ ਅਗਲੇ ਸਾਲ ਮਾਰਚ ਦੇ ਪਹਿਲੇ ਹਫ਼ਤੇ ਹੋਵੇਗੀ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਦਾਅਵਾ, ਕਿਸਾਨ ਵਿਰੋਧੀ ਸਰਕਾਰ ਦੇ ਤਾਬੂਤ 'ਚ ਆਖ਼ਰੀ ਕਿੱਲ ਸਾਬਿਤ ਹੋਵੇਗੀ ਲਖਨਊ ਮਹਾਪੰਚਾਇਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News