ਪ੍ਰਸ਼ਾਸਨਿਕ ਢਾਂਚੇ 'ਚ ਵੱਡਾ ਫੇਰਬਦਲ, 108 IAS ਦੇ ਤਬਾਦਲੇ

Friday, Sep 06, 2024 - 01:24 PM (IST)

ਪ੍ਰਸ਼ਾਸਨਿਕ ਢਾਂਚੇ 'ਚ ਵੱਡਾ ਫੇਰਬਦਲ, 108 IAS ਦੇ ਤਬਾਦਲੇ

ਜੈਪੁਰ - ਰਾਜਸਥਾਨ ਸਰਕਾਰ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਦੇ 108 ਅਧਿਕਾਰੀਆਂ ਦੇ ਫੇਰਬਦਲ ਦੇ ਨਾਲ ਆਪਣੇ ਪ੍ਰਸ਼ਾਸਨਿਕ ਢਾਂਚੇ ਵਿੱਚ ਬਹੁਤ ਚਿਰ ਤੋਂ ਉਡੀਕੇ ਗਏ ਫੇਰਬਦਲ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੇ ਤਹਿਤ ਇਥੇ 96 ਆਈਏਐੱਸ ਦੇ ਤਬਾਦਲੇ ਕੀਤੇ ਗਏ ਹਨ, ਨਾਲ ਹੀ 10 ਆਈਏਐੱਸ ਨੂੰ ਨਵਾਂ ਚਾਰਜ ਅਤੇ 20 ਆਈਏਐਸ ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਰਾਜ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਲੰਬੇ ਸਮੇਂ ਤੋਂ ਤਬਾਦਲਿਆਂ ਦੀ ਸੂਚੀ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਸਨ। ਸੂਬਾ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਵੀਰਵਾਰ ਦੇਰ ਰਾਤ ਇਸ ਸਬੰਧ 'ਚ ਹੁਕਮ ਜਾਰੀ ਕੀਤਾ।

ਇਹ ਵੀ ਪੜ੍ਹੋ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ

ਇਸ ਤਹਿਤ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼ੁਭਰਾ ਸਿੰਘ ਦਾ ਤਬਾਦਲਾ ਰਾਜਸਥਾਨ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਰੋਡਵੇਜ਼) ਦੇ ਚੇਅਰਮੈਨ ਸਥਾਨ 'ਤੇ ਕੀਤਾ ਗਿਆ ਹੈ। ਆਈਏਐੱਸ ਸ਼੍ਰੇਆ ਗੁਹਾ ਨੂੰ ਵਧੀਕ ਮੁੱਖ ਸਕੱਤਰ (ਟਰਾਂਸਪੋਰਟ) ਤੋਂ ਵਧੀਕ ਮੁੱਖ ਸਕੱਤਰ (ਪੇਂਡੂ ਵਿਕਾਸ), ਭਾਸਕਰ ਆਤਮਾਰਾਮ ਨੂੰ ਪ੍ਰਮੁੱਖ ਸਕੱਤਰ (ਭੋਜਨ) ਤੋਂ ਪ੍ਰਮੁੱਖ ਸਕੱਤਰ (ਜਨ ਸਿਹਤ ਇੰਜਨੀਅਰਿੰਗ) ਵਿੱਚ ਤਬਦੀਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਹੋਇਆ ਸਖ਼ਤ ਫਰਮਾਨ, ਦੋ ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਤਰੱਕੀ

ਜਿਨ੍ਹਾਂ ਆਈਏਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਗਾਇਤਰੀ ਰਾਠੌਰ, ਅਸ਼ਵਨੀ ਭਗਤ, ਰਾਜੇਸ਼ ਯਾਦਵ, ਹੇਮੰਤ ਗੇਰਾ, ਵੈਭਵ ਗਲਾਰੀਆ ਅਤੇ ਟੀ ​​ਰਵੀਕਾਂਤ ਸ਼ਾਮਲ ਹਨ। ਸਰਕਾਰ ਨੇ ਝੁੰਝਨੂ, ਜਾਲੋਰ, ਚੁਰੂ, ਅਜਮੇਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਨਵੇਂ ਜ਼ਿਲ੍ਹਾ ਕੁਲੈਕਟਰ ਨਿਯੁਕਤ ਕੀਤੇ ਹਨ। ਰਾਜ ਸਰਕਾਰ ਨੇ ਉਦਯੋਗ ਵਿਭਾਗ ਵਿੱਚ ਵਿਸ਼ੇਸ਼ ਅਧਿਕਾਰੀ ਦੇ ਅਹੁਦੇ ਲਈ ਤਾਇਨਾਤੀ ਦੀ ਉਡੀਕ ਕਰ ਰਹੇ 10 ਆਈਏਐਸ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ। ਵਰਨਣਯੋਗ ਹੈ ਕਿ ਇਹ ਵਿਭਾਗ 9 ਤੋਂ 11 ਦਸੰਬਰ ਤੱਕ ਹੋਣ ਵਾਲੀ ‘ਰਾਈਜ਼ਿੰਗ ਰਾਜਸਥਾਨ’ ਨਿਵੇਸ਼ਕ ਕਾਨਫਰੰਸ ਦੀਆਂ ਤਿਆਰੀਆਂ ‘ਚ ਰੁੱਝਿਆ ਹੋਇਆ ਹੈ।

ਇਹ ਵੀ ਪੜ੍ਹੋ ਸ਼ਰਾਬੀ ਅਧਿਆਪਕ ਦਾ ਕਾਰਾ: ਸਕੂਲ 'ਚ ਵਿਦਿਆਰਥਣ ਦੀ ਕੀਤੀ ਕੁੱਟਮਾਰ, ਕੈਂਚੀ ਨਾਲ ਕੱਟੇ ਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News