ਅਯੁੱਧਿਆ ਹਵਾਈ ਅੱਡੇ ''ਤੇ 22 ਜਨਵਰੀ ਨੂੰ 100 ਚਾਰਟਰਡ ਉਡਾਣਾਂ ਦੇ ਉਤਰਨ ਦੀ ਸੰਭਾਵਨਾ : ਆਦਿਤਿਆਨਾਥ

Thursday, Jan 11, 2024 - 03:17 PM (IST)

ਨਵੀਂ ਦਿੱਲੀ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀਰਵਾਰ ਨੂੰ ਕਿਹਾ ਕਿ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਾਲੇ ਦਿਨ 22 ਜਨਵਰੀ ਨੂੰ ਅਯੁੱਧਿਆ ਹਵਾਈ ਅੱਡੇ 'ਤੇ 100 ਚਾਰਟਰਡ ਉਡਾਣਾਂ ਦੇ ਉਤਰਨ ਦੀ ਉਮੀਦ ਹੈ। ਦੱਸ ਦੇਈਏ ਕਿ ਅਯੁੱਧਿਆ ਵਿੱਚ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਦਸੰਬਰ ਨੂੰ ਕੀਤਾ ਸੀ। 

ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ

ਆਦਿਤਿਆਨਾਥ ਨੇ ਕਿਹਾ ਕਿ 22 ਜਨਵਰੀ ਨੂੰ ਅਯੁੱਧਿਆ ਹਵਾਈ ਅੱਡੇ 'ਤੇ ਲਗਭਗ 100 ਚਾਰਟਰਡ ਉਡਾਣਾਂ ਦੇ ਉਤਰਨ ਦੀ ਉਮੀਦ ਹੈ। ਉਨ੍ਹਾਂ ਨੇ ਇਹ ਗੱਲ ਅਯੁੱਧਿਆ ਤੋਂ ਅਹਿਮਦਾਬਾਦ ਤੱਕ ਏਅਰਲਾਈਨ ਇੰਡੀਗੋ ਦੀ ਉਡਾਣ ਸੇਵਾ ਦੇ ਉਦਘਾਟਨ ਲਈ ਆਯੋਜਿਤ ਇਕ ਆਨਲਾਈਨ ਸਮਾਗਮ 'ਚ ਕਹੀ ਹੈ। ਆਦਿਤਿਆਨਾਥ ਨੇ ਲਖਨਊ ਤੋਂ ਔਨਲਾਈਨ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਰਾਸ਼ਟਰੀ ਰਾਜਧਾਨੀ ਤੋਂ ਆਨਲਾਈਨ ਹਿੱਸਾ ਲਿਆ।

ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News