ਜਨ ਧਨ ਯੋਜਨਾ ਦੇ 10 ਸਾਲ ਹੋਏ ਪੂਰੇ, PM ਮੋਦੀ ਨੇ ਦਿੱਤੀ ਵਧਾਈ

Wednesday, Aug 28, 2024 - 10:29 AM (IST)

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਧਨ ਯੋਜਨਾ ਦੇ 10 ਸਾਲ ਪੂਰੇ ਹੋਣ 'ਤੇ ਲਾਭਪਾਤਰੀਆਂ ਅਤੇ ਯੋਜਨਾ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਉਣ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਦਿੱਤੀ। ਸ਼੍ਰੀ ਮਾਨ ਮੋਦੀ ਨੇ ਐਕਸ 'ਤੇ ਬੁੱਧਵਾਰ ਨੂੰ ਕਿਹਾ ਕਿ, 'ਅੱਜ ਅਸੀਂ ਇਕ ਮਹੱਤਵਪੂਰਨ ਮੌਕੇ ਨੂੰ ਮਨਾ ਰਹੇ ਹਾਂ-#10YearsOfJanDhan. । ਸਾਰੇ ਲਾਭਪਾਤਰੀਆਂ ਨੂੰ ਵਧਾਈ ਅਤੇ ਉਹਨਾਂ ਸਾਰਿਆਂ ਨੂੰ ਵਧਾਈ, ਜਿਹਨਾਂ ਨੇ ਇਸ ਯੋਜਨਾ ਨੂੰ ਸਫ਼ਲ ਬਣਾਉਣ ਦੀ ਦਿਸ਼ਾ ਵਿਚ ਕੰਮ ਕੀਤਾ।'

ਇਹ ਵੀ ਪੜ੍ਹੋ ਹੁਣ ਮੋਬਾਈਲ ਰਾਹੀਂ ਕੱਟੀ ਜਾਵੇਗੀ ਬੱਸਾਂ ਦੀ ਟਿਕਟ, ਜਾਣੋ ਕਿਵੇਂ ਮਿਲੇਗੀ ਇਹ ਸਹੂਲਤ

ਇਸ ਦੇ ਨਾਲ ਹੀ ਪੀਐੱਮ ਮੋਦੀ ਨੇ ਕਿਹਾ, 'ਜਨ ਧਨ ਯੋਜਨਾ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਕਰੋੜਾਂ ਲੋਕਾਂ, ਖ਼ਾਸ ਤੌਰ 'ਤੇ ਮਹਿਲਾਵਾਂ, ਨੌਜਵਾਨਾਂ ਅਤੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਨੂੰ ਮਾਣ-ਸਨਮਾਨ ਦੇਣ ਲਈ ਸਰਵਉੱਚ ਰਹੀ ਹੈ।' ਵਿੱਤ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ PMJDY ਖਾਤਿਆਂ ਦੇ ਤਹਿਤ ਕੁੱਲ ਜਮ੍ਹਾ ਰਕਮ 2,31,236 ਕਰੋੜ ਰੁਪਏ ਹੈ। 14 ਅਗਸਤ, 2024 ਤੱਕ ਖਾਤਿਆਂ ਵਿੱਚ 3.6 ਗੁਣਾ ਵਾਧਾ ਹੋਣ ਦੇ ਨਾਲ ਜਮ੍ਹਾਂ ਰਕਮ ਵਿੱਚ ਲਗਭਗ 15 ਗੁਣਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ ਢਿੱਡ ਦਰਦ ਹੋਣ 'ਤੇ ਹਸਪਤਾਲ ਪੁੱਜੀ 13 ਸਾਲਾ ਕੁੜੀ, ਟਾਇਲਟ 'ਚ ਦਿੱਤਾ ਬੱਚੀ ਨੂੰ ਜਨਮ, ਸਭ ਦੇ ਉੱਡੇ ਹੋਸ਼

ਪ੍ਰਧਾਨ ਮੰਤਰੀ ਜਨ ਧਨ ਯੋਜਨਾ (PMJDY) ਨੇ 10 ਸਾਲ ਪੂਰੇ ਕਰ ਲਏ ਹਨ। ਇਸਦੀ ਸ਼ੁਰੂਆਤ ਤੋਂ ਬਾਅਦ ਦਹਾਕੇ ਵਿੱਚ ਕੁੱਲ 53.13 ਕਰੋੜ PMJDY ਖਾਤੇ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚੋਂ 55.6 ਫ਼ੀਸਦੀ (29.56 ਕਰੋੜ) ਜਨ-ਧਨ ਖਾਤਾ ਧਾਰਕ ਔਰਤਾਂ ਹਨ ਅਤੇ 66.6 ਫ਼ੀਸਦੀ (35.37 ਕਰੋੜ) ਜਨ-ਧਨ ਖਾਤੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਹਨ। ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ ਦਾਜ 'ਚ ਨਹੀਂ ਦਿੱਤੇ 2 ਲੱਖ ਤੇ ਫਰਿੱਜ, ਸਹੁਰਿਆਂ ਨੇ ਕਰ 'ਤਾ ਨਵੀ-ਵਿਆਹੀ ਕੁੜੀ ਦਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News