ਘਰ ''ਚ ਜਾ ਵੜੀ SUV ਕਾਰ, 10 ਸਾਲਾ ਬੱਚੇ ਦੀ ਹੋਈ ਦਰਦਨਾਕ ਮੌਤ

Saturday, Feb 11, 2023 - 01:29 AM (IST)

ਘਰ ''ਚ ਜਾ ਵੜੀ SUV ਕਾਰ, 10 ਸਾਲਾ ਬੱਚੇ ਦੀ ਹੋਈ ਦਰਦਨਾਕ ਮੌਤ

ਨਾਗਪੁਰ (ਭਾਸ਼ਾ): ਨਾਗਪੁਰ ਦੇ ਗਿੱਟੀਖਦਾਨ ਇਲਾਕੇ ਵਿਚ ਸ਼ੁੱਕਰਵਾਰ ਸ਼ਾਮ ਇਕ ਤੇਜ਼ ਰਫ਼ਤਾਰ ਸਪੋਰਟਸ ਯੂਟਿਲਿਟੀ ਵੀਕਲ (ਐੱਸ.ਯੂ.ਵੀ.) ਦੇ ਸੜਕ ਕੰਢੇ ਇਕ ਘਰ ਵਿਚ ਵੜ ਜਾਣ ਨਾਲ 10 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਵੰਦੇ ਭਾਰਤ ਐਕਸਪ੍ਰੈੱਸ 'ਤੇ ਫਿਰ ਹੋਇਆ ਪਥਰਾਅ, ਸਿਕੰਦਰਾਬਾਦ ਤੋਂ ਵਿਸ਼ਾਖਾਪਟਨਮ ਜਾ ਰਹੀ ਸੀ ਰੇਲ

ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਾਰਡਨ ਵਿੱਕੀ ਫਿਲਿਪ ਵਜੋਂ ਹੋਈ ਹੈ। ਹਾਦਸੇ ਤੋਂ ਪਹਿਲਾਂ ਉਹ ਆਪਣੇ ਰਿਸ਼ਤੇਦਾਰ ਦੇ ਘਰ ਦੇ ਬਾਹਰ ਖੇਡ ਰਿਹਾ ਸੀ। ਉਨ੍ਹਾਂ ਦੱਸਿਆ ਕਿ ਐੱਸ.ਯੂ.ਵੀ. ਵਿਚ ਸਵਾਰ ਇਕ ਬੌਧ ਭਿਕਸ਼ੂ ਸਣੇ ਤਿੰਨ ਲੋਕ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਇੰਸਟਾਗ੍ਰਾਮ ਜ਼ਰੀਏ ਹੋਈ ਦੋਸਤੀ ਨੇ ਬਰਬਾਦ ਕਰ ਦਿੱਤੀ ਜ਼ਿੰਦਗੀ, ਨਾਬਾਲਗਾ ਨਾਲ ਜੋ ਹੋਇਆ ਜਾਣ ਹੋ ਜਾਵੋਗੇ ਹੈਰਾਨ

ਪੁਲਸ ਮੁਤਾਬਕ ਕੈਥਰੀਨ ਜੋਸੇਫ (55) ਦਾ ਘਰ ਇਕ ਢਲਾਨ 'ਤੇ ਸਥਿਤ ਹੈ, ਜਦੋਂ ਕਾਰ ਢਲਾਨ 'ਤੇ ਪਹੁੰਚਿਆਂ ਤਾਂ ਉਹ ਚਾਲਕ ਦੀ ਕਾਬੂ ਤੋਂ ਬਾਹਰ ਹੋ ਗਈ ਅਤੇ ਜੋਸੇਫ ਦੇ ਘਰ 'ਚ ਜਾ ਵੜੀ। ਉਨ੍ਹਾਂ ਦੱਸਿਆ ਕਿ ਕੰਧ ਨਾਲ ਟਕਰਾਉਣ ਤੋਂ ਬਾਅਦ ਕਾਰ ਘਰ ਵਿਚ ਵੜ ਗਈ, ਜਿਸ ਨਾਲ ਘਰ ਦਾ ਮਲਬਾ ਐੱਸ.ਯੂ.ਵੀ 'ਤੇ ਡਿੱਗ ਗਿਆ। ਜੋਸੇਫ ਦਾ ਪੋਤਰਾ ਫਿਲਿਪ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿਚ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News