ਮਹਾਸ਼ਿਵਰਾਤਰੀ 'ਤੇ ਕੁੱਟੂ ਦਾ ਆਟਾ ਖਾਣ ਨਾਲ 10 ਲੋਕ ਬੀਮਾਰ
Sunday, Mar 10, 2024 - 05:22 AM (IST)
ਗੁਰੂਗ੍ਰਾਮ — ਹਰਿਆਣਾ ਦੇ ਗੁਰੂਗ੍ਰਾਮ 'ਚ ਮਹਾਸ਼ਿਵਰਾਤਰੀ ਦੇ ਵਰਤ ਦੌਰਾਨ 'ਕੁੱਟੂ' ਆਟਾ ਖਾਣ ਨਾਲ ਤਿੰਨ ਪਰਿਵਾਰਾਂ ਦੇ ਤਿੰਨ ਬੱਚਿਆਂ ਸਣੇ 10 ਲੋਕ ਬੀਮਾਰ ਹੋ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬਿਮਾਰ ਵਿਅਕਤੀਆਂ ਨੂੰ ਤੁਰੰਤ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਫੂਡ ਸੇਫਟੀ ਵਿਭਾਗ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਟਾ ਵੇਚਣ ਵਾਲੀ ਦੁਕਾਨ ਤੋਂ ਸੈਂਪਲ ਲਏ ਗਏ ਹਨ। ਰਾਜੀਵ ਨਗਰ ਵਾਸੀ ਹੰਸਰਾਜ ਕਸਾਨਾ ਦੀ ਸ਼ਿਕਾਇਤ ਅਨੁਸਾਰ ਮਹਾਸ਼ਿਵਰਾਤਰੀ ਦੇ ਵਰਤ ਕਾਰਨ ਉਸ ਨੇ ਨੇੜਲੀ ਕਰਿਆਨੇ ਦੀ ਦੁਕਾਨ ਤੋਂ ਕੁੱਟੂ ਦਾ ਆਟਾ ਖਰੀਦਿਆ ਸੀ।
ਇਹ ਵੀ ਪੜ੍ਹੋ - ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਜ਼ਕੋਵਾ ਦੇ ਸਿਰ ਸਜਿਆ ਤਾਜ, ਬਣੀ ਮਿਸ ਵਰਲਡ 2024
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਬੇਟਾ ਨਿਤਿਨ, ਨੂੰਹ ਸੋਨਮ ਅਤੇ ਮਾਂ ਰਾਜਵਤੀ ਉਸ ਆਟੇ ਤੋਂ ਬਣੇ ਪਕੌੜੇ ਖਾਣ ਤੋਂ ਬਾਅਦ ਬਿਮਾਰ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ, "ਗੁਆਂਢ ਵਿੱਚ ਰਹਿਣ ਵਾਲੇ ਦੋ ਹੋਰ ਪਰਿਵਾਰਾਂ ਦੇ ਤਿੰਨ ਬੱਚਿਆਂ ਸਮੇਤ ਸੱਤ ਲੋਕ ਵੀ ਕੁੱਟੂ ਦਾ ਆਟਾ ਖਾਣ ਕਾਰਨ ਬਿਮਾਰ ਹੋ ਗਏ। ਡਾਕਟਰਾਂ ਨੇ ਕਿਹਾ ਹੈ ਕਿ ਇਹ ਭੋਜਨ ਵਿੱਚ ਜ਼ਹਿਰ ਦਾ ਮਾਮਲਾ ਹੋ ਸਕਦਾ ਹੈ।" ਸ਼ਿਕਾਇਤ ਤੋਂ ਬਾਅਦ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਦੁਕਾਨ 'ਤੇ ਛਾਪਾ ਮਾਰ ਕੇ ਜਾਂਚ ਲਈ ਸੈਂਪਲ ਲਏ। ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਡਾਕਟਰ ਰਮੇਸ਼ ਚੌਹਾਨ ਨੇ ਕਿਹਾ, "ਸਾਡੀ ਟੀਮ ਨੇ ਕਰਿਆਨੇ ਦੀ ਦੁਕਾਨ ਤੋਂ ਆਟਾ, ਖੰਡ ਅਤੇ ਸ਼ਹਿਦ ਦੇ ਸੈਂਪਲ ਲਏ। ਸੈਂਪਲ ਲੈਬਾਰਟਰੀ ਵਿੱਚ ਭੇਜੇ ਜਾਣਗੇ। ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।"
ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨਰ ਨੇ ਚੁੱਕਿਆ ਵੱਡਾ ਕਦਮ, ਅਹੁਦੇ ਤੋਂ ਦਿੱਤਾ ਅਸਤੀਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e