ਡਰੋਨ ਉਡਾਉਣ ਨੂੰ ਮਿਲੀ ਕਾਨੂੰਨੀ ਮਾਨਤਾ, ਕਈ ਹੋਰ ਨਿਯਮ ਵੀ ਬਦਲੇ

Saturday, Dec 01, 2018 - 12:42 PM (IST)

ਡਰੋਨ ਉਡਾਉਣ ਨੂੰ ਮਿਲੀ ਕਾਨੂੰਨੀ ਮਾਨਤਾ, ਕਈ ਹੋਰ ਨਿਯਮ ਵੀ ਬਦਲੇ

ਨਵੀਂ ਦਿੱਲੀ — ਸਮੇਂ ਨਾਲ ਜਿੰਦਗੀ ਵਿਚ ਬਹੁਤ ਬਦਲਦਾ ਰਹਿੰਦਾ ਹੈ। ਕਦੇ ਵੀ ਕੁਝ ਵੀ ਹਮੇਸ਼ਾ ਲਈ ਨਹੀਂ ਹੁੰਦਾ। ਇਸੇ ਤਰ੍ਹਾਂ ਦੇਸ਼ 'ਚ ਕੁਝ ਨਿਯਮ 1 ਦਸੰਬਰ ਤੋਂ ਬਦਲਣ ਜਾ ਰਹੇ ਹਨ। ਇਨ੍ਹਾਂ ਤਬਦੀਲੀਆਂ ਦਾ ਅਸਰ ਸਾਡੇ 'ਤੇ ਵੀ ਪਵੇਗਾ।

ਦਿੱਲੀ ਏਅਰਪੋਰਟ 'ਤੇ ਵਧਿਆ ਸਰਵਿਸ ਚਾਰਜ

ਦਿੱਲੀ ਏਅਰਪੋਰਟ ਤੋਂ ਘਰੇਲੂ ਉਡਾਣ ਭਰਨ ਵਾਲੇ ਯਾਤਰੀਆਂ ਨੂੰ 1 ਦਸੰਬਰ ਯਾਨੀ ਅੱਜ ਤੋਂ ਹਰ ਟਿਕਟ 'ਤੇ 10 ਰੁਪਏ ਦੀ ਥਾਂ 77 ਰੁਪਏ ਸਰਵਿਸ ਚਾਰਜ ਦੇਣਾ ਹੋਵੇਗਾ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਉਡਾਣ ਲਈ 45 ਰੁਪਏ ਦੀ ਬਜਾਏ ਲਗਭਗ 137 ਰੁਪਏ ਦਾ ਸਰਵਿਸ ਟੈਕਸ ਚਾਰਜ ਕੀਤਾ ਜਾਵੇਗਾ। ਏਅਰਪੋਰਟ ਆਪਰੇਟਰ ਡਾਇਲ ਨੇ ਸਰਵਿਸ ਚਾਰਜ ਵਿਚ ਵਾਧਾ ਕਰ ਦਿੱਤਾ ਹੈ।

ਪੈਨ ਕਾਰਡ 'ਤੇ ਪਿਤਾ ਦਾ ਨਾਂ ਜ਼ਰੂਰੀ ਨਹੀਂ

ਆਮਦਨ ਕਰ ਵਿਭਾਗ ਦਾ ਸਥਾਈ ਖਾਤਾ ਸੰਖਿਆ(ਪੈਨ) ਕਾਰਡ ਬਣਵਾਉਣ ਲਈ ਪਿਤਾ ਦਾ ਨਾਮ ਦੇਣਾ ਲਾਜ਼ਮੀ ਨਹੀਂ ਹੋਵੇਗਾ। ਕੇਂਦਰੀ ਬੋਰਡ ਆਫ ਡਾਇਰੈਕ ਟੈਕਸ(ਸੀ.ਬੀ.ਡੀ.ਟੀ.) ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

PunjabKesari

ਕੇ.ਵਾਈ.ਸੀ. ਨਹੀਂ ਤਾਂ ਨੈਟਬੈਂਕਿੰਗ ਬੰਦ

ਭਾਰਤੀ ਸਟੇਟ ਬੈਂਕ ਉਨ੍ਹਾਂ ਗਾਹਕਾਂ ਦੀ ਨੈੱਟਬੈਂਕਿੰਗ ਸੇਵਾ ਬੰਦ ਕਰੇਗਾ ਜਿਨ੍ਹਾਂ ਨੇ ਖਾਤੇ ਦੇ ਨਾਲ ਆਪਣਾ ਮੋਬਾਇਲ ਨੰਬਰ ਰਜਿਸਟਰ ਨਹੀਂ ਕਰਵਾਇਆ ਹੈ।

ਬਡੀ ਐਪ ਬੰਦ

ਭਾਰਤੀ ਸਟੇਟ ਬੈਂਕ ਨੇ ਆਪਣਾ ਮੋਬਾਇਲ ਬੇਸਡ ਡਿਜ਼ੀਟਲ ਐਪ 'ਐਸ.ਬੀ.ਆਈ. ਬਡੀ' 1 ਦਸੰਬਰ ਤੋਂ ਬੰਦ ਕਰਨ ਦਾ ਐਲਾਨ ਕੀਤਾ ਹੈ। ਜੇਕਰ ਤੁਸੀਂ ਇਸ ਐਪ ਵਿਚ ਕੋਈ ਰਾਸ਼ੀ ਰੱਖੀ ਹੋਈ ਹੈ ਤਾਂ ਇਸ ਰਾਸ਼ੀ ਨੂੰ ਜਲਦੀ ਤੋਂ ਜਲਦੀ ਕੈਸ਼ ਕਰਵਾ ਲਓ। ਬੈਂਕ ਨੇ ਇਸ ਦੀ ਥਾਂ ਯੋਨੋ ਐਪ ਲਾਂਚ ਕਰ ਦਿੱਤਾ ਹੈ। ਬਡੀ ਦੇ ਸਾਰੇ ਫੀਚਰ ਯੋਨੋ 'ਚ ਮੌਜੂਦ ਹਨ।

ਜਮ੍ਹਾਂ ਕਰਵਾਓ ਲਾਈਫ ਸਰਟੀਫਿਕੇਟ

ਹਰ ਸਾਲ ਨਵੰਬਰ ਦਾ ਮਹੀਨਾ ਪੈਨਸ਼ਰਾਂ ਲਈ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਹੁੰਦਾ ਹੈ। ਇਸ ਸਾਲ ਵੀ ਇਸ ਦੀ ਮਿਆਦ 30 ਨਵੰਬਰ ਹੀ ਹੈ। ਅਜਿਹਾ ਨਾ ਕਰਨ 'ਤੇ ਪੈਨਸ਼ਨ ਰੁਕ ਸਕਦੀ ਹੈ।

ਪੈਨਸ਼ਨ ਲੋਨ ਪ੍ਰੋਸੈਸਿੰਗ ਫ਼ੀਸ

ਸਟੇਟ ਬੈਂਕ ਦੀਆਂ ਸ਼ਾਖਾਵਾਂ 'ਚੋਂ ਪੈਨਸ਼ਨ ਦੀ ਰਕਮ ਕਢਵਾਉਣ ਵਾਲੇ 76 ਸਾਲ ਤੱਕ ਦੀ ਉਮਰ ਵਾਲੇ ਕੇਂਦਰ ਸਰਕਾਰ, ਸੂਬਾ ਸਰਕਾਰ ਜਾਂ ਰੱਖਿਆ ਵਿਭਾਗ ਦੇ ਪੈਨਸ਼ਨਰਾਂ ਨੂੰ 1 ਦਸੰਬਰ ਤੋਂ ਪੈਨਸ਼ਨ ਲੋਨ ਲੈਣ ਲਈ ਪ੍ਰੋਸੈਸਿੰਗ ਫੀਸ ਦੇਣੀ ਹੋਵੇਗੀ। ਇਸ ਲਈ ਬੈਂਕ ਨੇ ਫੈਸਟਿਵ ਪੇਸ਼ਕਸ਼ ਦੇ ਅਧੀਨ 30 ਦਸੰਬਰ ਤੱਕ ਪ੍ਰੋਸੈਸਿੰਗ ਫੀਸ ਮੁਆਫ਼ ਕਰ ਦਿੱਤੀ ਸੀ।

ਡ੍ਰੋਨ ਉਡਾਣ ਦੀ ਮਿਲੀ ਕਾਨੂੰਨੀ ਆਗਿਆ

ਦੇਸ਼ ਵਿਚ 1 ਦਸੰਬਰ ਤੋਂ ਡ੍ਰੋਨ ਉਡਾਣ ਦੀ ਕਾਨੂੰਨੀ ਮਨਜ਼ੂਰੀ ਮਿਲ ਜਾਵੇਗੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸਦੀ ਰਾਸ਼ਟਰੀ ਨੀਤੀ ਤਿਆਰ ਕੀਤੀ ਹੈ। ਇਸਦੇ ਤਹਿਤ ਡਰੋਨ ਦੇ ਮਾਲਕਾਂ ਅਤੇ ਪਾਇਲਟਾਂ ਨੂੰ ਰਜਿਸਟਰੇਸ਼ਨ ਕਰਾਉਣਾ ਪਵੇਗਾ ਅਤੇ ਹਰੇਕ ਫਲਾਈਟ ਲਈ ਆਗਿਆ ਲੈਣੀ ਹੋਵੇਗੀ। ਇਸ ਲਈ ਐਪ 'ਤੇ ਅਰਜ਼ੀ ਦੇ ਕੇ ਤਤਕਾਲ ਡਿਜ਼ੀਟਲ ਪਰਮਿਟ ਪ੍ਰਾਪਤ ਕੀਤੇ ਜਾ ਸਕਣਗੇ।

1 ਦਸੰਬਰ ਤੋਂ ਭਾਰਤ ਵਿਚ ਡ੍ਰੋਨ ਉਡਾਨ ਲਈ ਲਾਇਸੈਂਸ ਲੈਣਾ ਲਾਜ਼ਮੀ ਹੋਵੇਗਾ। 250 ਗ੍ਰਾਮ ਭਾਰ ਦੇ ਡ੍ਰੋਨ ਤੋਂ ਇਲਾਵਾ ਸਾਰੇ ਡ੍ਰੋਨ ਨੂੰ ਐਵੀਏਸ਼ਨ ਰੈਗੂਲੇਟਰ ਤੋਂ ਯੂਨੀਕ ਆਈਡੈਂਟਿਫਿਕੇਸ਼ਨ ਨੰਬਰ ਲੈਣਾ ਹੋਵੇਗਾ। ਇਸ ਲਈ ਲੋਕਾਂ ਨੂੰ 1 ਹਜ਼ਾਰ ਰੁਪਏ ਦੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ। । ਵੱਡੇ ਡ੍ਰੋਨ ਨੂੰ ਯੂਨੀਕ ਏਅਰ ਆਪਰੇਟਰ ਪਰਮਿਟ ਵੀ ਲੈਣਾ ਹੋਵੇਗਾ। ਇਸ ਪਰਮਿਟ ਨੂੰ 25 ਹਜ਼ਾਰ ਰੁਪਏ 'ਚ 5 ਸਾਲ ਲਈ ਲਿਆ ਜਾ ਸਕਦਾ ਹੈ।

ਪਲੇਸਮੈਂਟ ਸੀਜ਼ਨ ਸ਼ੁਰੂ 

ਆਈ.ਆਈ.ਟੀ. ਮਦਰਾਸ ਵਿਚ 1 ਦਸੰਬਰ ਤੋਂ ਪਲੇਸਮੈਂਟ ਸੀਜ਼ਨ ਸ਼ੁਰੂ ਹੋ ਰਿਹਾ ਹੈ। ਪਲੇਸਮੈਂਟ ਸੈਸ਼ਨ ਦੇ ਪਹਿਲੇ ਪੜਾਅ ਵਿਚ 326 ਕੰਪਨੀਆਂ ਨੇ 490 ਜਾਬ ਪ੍ਰੋਫਾਈਲ ਲਈ ਰਜਿਸਟਰੇਸ਼ਨ ਕਰਵਾਇਆ ਹੈ। ਕੈਂਪਸ ਭਰਤੀ ਦਾ ਪਹਿਲਾ ਪੜਾਅ 1 ਦਸੰਬਰ ਤੋਂ 8 ਦਸੰਬਰ ਤੱਕ ਚੱਲੇਗਾ। ਹਾਲਾਂਕਿ 5 ਦਸੰਬਰ ਨੂੰ ਭਰਤੀ ਦਾ ਕੰਮ ਨਹੀਂ ਹੋਵੇਗਾ।


Related News