‘ਹਰ 9 ਮਿੰਟ ’ਚ ਰੈਬੀਜ਼ ਨਾਲ ਹੁੰਦੀ ਹੈ 1 ਮੌਤ’

Sunday, Sep 28, 2025 - 07:45 PM (IST)

‘ਹਰ 9 ਮਿੰਟ ’ਚ ਰੈਬੀਜ਼ ਨਾਲ ਹੁੰਦੀ ਹੈ 1 ਮੌਤ’

ਨਵੀਂ ਦਿੱਲੀ (ਯੂ. ਐੱਨ. ਆਈ.)-ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਅਨੁਸਾਰ ਦੁਨੀਆ ’ਚ ਹਰ 9 ਮਿੰਟ ’ਚ ਕਿਤੇ ਨਾ ਕਿਤੇ ਰੈਬੀਜ਼ ਨਾਲ ਇਕ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ। ਜੇ ਜੰਗਲੀ ਜਾਨਵਰਾਂ ਦੇ ਕੱਟਣ ਤੋਂ ਬਾਅਦ ਐਂਟੀ-ਰੈਬੀਜ਼ ਸੀਰਮ ਅਤੇ ਟੀਕੇ ਦੇ ਪੂਰੇ ਡੋਜ਼ ਲੈ ਲਏ ਜਾਣ ਤਾਂ ਇਸ ਤੋਂ ਬਚਾਅ ਸੰਭਵ ਹੈ। ਹਰ ਸਾਲ 28 ਸਤੰਬਰ ਨੂੰ ਵਿਸ਼ਵ ਰੈਬੀਜ਼ ਦਿਵਸ ਮਨਾਇਆ ਜਾਂਦਾ ਹੈ।

ਇਸ ਮੌਕੇ ਅੱਜ ਡਬਲਿਊ. ਐੱਚ. ਓ. ਨੇ ਇਸ ਬੀਮਾਰੀ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਹੈ। ਡਬਲਿਊ. ਐੱਚ. ਓ. ਮੁਤਾਬਕ 150 ਤੋਂ ਵੱਧ ਦੇਸ਼ਾਂ, ਖਾਸ ਕਰ ਕੇ ਏਸ਼ੀਆ ਅਤੇ ਅਫਰੀਕਾ ’ਚ ਰੈਬੀਜ਼ ਇਕ ਗੰਭੀਰ ਸਮੱਸਿਆ ਹੈ।

ਇਹ ਬੀਮਾਰੀ ਜੰਗਲੀ ਜਾਨਵਰਾਂ, ਕੁੱਤੇ, ਬਿੱਲੀ ਦੇ ਕੱਟਣ, ਨਹੁੰਦਰ ਮਾਰਨ ਨਾਲ ਹੁੰਦੀ ਹੈ, ਜਿਸ ਦੀ ਲਾਰ ਨਾਲ ਰੈਬੀਜ਼ ਵਿਸ਼ਾਣੂ ਪੀੜਤ ਦੇ ਸਰੀਰ ’ਚ ਆ ਜਾਂਦੇ ਹਨ, ਇਸ ਨਾਲ ਹਰ ਸਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਿਨ੍ਹਾਂ ’ਚੋਂ 40 ਫੀਸਦੀ ਮੌਤਾਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹੁੰਦੀਆਂ ਹਨ। ਰੈਬੀਜ਼ ਦੇ 99 ਫੀਸਦੀ ਮਾਮਲੇ ਕੁੱਤੇ, ਬਿੱਲੀ ਦੇ ਕੱਟਣ ਅਤੇ ਨਹੁੰਦਰ ਮਾਰਨ ਨਾਲ ਹੁੰਦੇ ਹਨ। ਹਾਲਾਂਕਿ, ਕੁੱਤਿਆਂ ਦੇ ਟੀਕਾਕਰਨ ਰਾਹੀਂ ਇਸ ਨੂੰ ਰੋਕਿਆ ਜਾ ਸਕਦਾ ਹੈ।


author

Hardeep Kumar

Content Editor

Related News