ਕੈਥਲ ’ਚ 1.5 ਕਿਲੋ RDX ਬਰਾਮਦ, 9 ਘੰਟੇ 5 ਮਿੰਟਾਂ ਤੱਕ ਹੋਣੇ ਸਨ ਧਮਾਕੇ

Tuesday, Sep 13, 2022 - 09:43 AM (IST)

ਕੈਥਲ ’ਚ 1.5 ਕਿਲੋ RDX ਬਰਾਮਦ, 9 ਘੰਟੇ 5 ਮਿੰਟਾਂ ਤੱਕ ਹੋਣੇ ਸਨ ਧਮਾਕੇ

ਅੰਬਾਲਾ/ਕੈਥਲ (ਵਿਸ਼ੇਸ਼)- ਅੰਬਾਲਾ ਐੱਸ. ਟੀ. ਐੱਫ. ਦੀ ਟੀਮ ਨੇ ਇਕ ਵਾਰ ਫਿਰ ਤੋਂ ਸੂਬੇ ’ਚ ਧਮਾਕੇ ਹੋਣ ਦੀ ਵੱਡੀ ਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਟਾਲ ਦਿੱਤਾ ਹੈ। ਟੀਮ ਨੇ ਸੂਚਨਾ ਦੇ ਆਧਾਰ ’ਤੇ ਕੈਥਲ ’ਚ ਜੀਂਦ ਹਾਈਵੇ ’ਤੇ ਪਿੰਡ ਤਿਤਰਮ ਕੋਲ ਕੈਂਚੀ ਚੌਕ ਨਾਲ ਉੱਗੀ ਘਾਹ ’ਚੋਂ ਲਗਭਗ ਡੇਢ ਕਿੱਲੋ ਆਰ.ਡੀ.ਐਕਸ. (ਵਿਸਫ਼ੋਟਕ ਸਮੱਗਰੀ) ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਖਰੀਦਣ ਆਏ ਹਰਿਆਣਾ ਦੇ 7 ਬਦਮਾਸ਼ ਗ੍ਰਿਫ਼ਤਾਰ

ਆਰ. ਡੀ. ਐਕਸ ਦੇ ਨੇੜਿਓਂ ਸਾਈਕਲ ਦੀਆਂ ਕੁਝ ਗੋਲੀਆਂ, ਮੈਗਨੇਟ, ਡੇਟੋਨੇਟਰ ਤੇ 1 ਸਵਿੱਚ ਮਿਲਿਆ ਹੈ, ਜਿਸ ਰਾਹੀਂ ਧਮਾਕਾ ਕਰਨ ਦੀ ਯੋਜਨਾ ਸੀ। ਦੇਰ ਰਾਤ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਐੱਸ. ਟੀ. ਐੱਫ. ਦੀ ਟੀਮ ਨੇ ਆਰ. ਡੀ. ਐਕਸ. ਨੂੰ ਨਕਾਰਾ ਕਰ ਦਿੱਤਾ। ਬਰਾਮਦ ਸਾਮਾਨ ’ਤੇ 9 ਘੰਟੇ 5 ਮਿੰਟ ਅਤੇ ਅੰਗਰੇਜ਼ੀ ’ਚ ਓਕੇ ਵੀ ਲਿਖਿਆ ਹੋਇਆ ਸੀ, ਜਿਸ ਅਨੁਸਾਰ ਇਸ ਸਮੇਂ ’ਤੇ ਧਮਾਕੇ ਕਰਨ ਦੀ ਯੋਜਨਾ ਸੀ। ਇਹ ਸਾਮਾਨ ਕਲਾਯਤ ਦੇ ਪਿੰਡ ਦੇਵਬਨ ’ਚ ਸਾਈਨ ਬੋਰਡ ਕੋਲ ਝਾੜੀਆਂ ’ਚ ਲੁਕਾ ਕੇ ਰੱਖਿਆ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News