ਕਰਨਾਟਕ ’ਚ ਲਾਕਡਾਊਨ ਪ੍ਰਭਾਵਿਤਾਂ ਲਈ 1,250 ਕਰੋੜ ਦਾ ਰਾਹਤ ਪੈਕੇਜ

Thursday, May 20, 2021 - 03:14 AM (IST)

ਬੇਂਗਲੁਰੂ- ਕਰਨਾਟਕ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਅਜਿਹੇ ’ਚ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਬੁੱਧਵਾਰ ਨੂੰ ਉਨ੍ਹਾਂ ਲੋਕਾਂ ਲਈ 1,250 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਜਿਨ੍ਹਾਂ ਦਾ ਕੰਮ-ਕਾਜ ਕੋਵਿਡ-19 ਦੇ ਕਾਰਨ ਲੱਗੇ ਲਾਕਡਾਊਨ ਨਾਲ ਪ੍ਰਭਾਵਿਤ ਹੋਇਆ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੌਜੂਦਾ ਲਾਕਡਾਊਨ ਨੂੰ 24 ਮਈ ਨੂੰ ਖ਼ਤਮ ਹੋਣ ਤੋਂ ਕੁਝ ਦਿਨ ਪਹਿਲਾਂ ਅੱਗੇ ਵਧਾਉਣ ’ਤੇ ਫ਼ੈਸਲਾ ਲਿਆ ਜਾਵੇਗਾ।

ਇਹ ਖ਼ਬਰ ਪੜ੍ਹੋ-ਦਿੱਲੀ ਕਮੇਟੀ ਦੇ 21 ਮੈਂਬਰਾਂ ਨੇ ਜਨਰਲ ਹਾਊਸ ਬੁਲਾਉਣ ਦੀ ਕੀਤੀ ਮੰਗ


ਯੇਦੀਯੁਰੱਪਾ ਨੇ ਕਿਹਾ, ‘‘ਸਾਡੀ ਸਰਕਾਰ ਨੇ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਵੀ ਵੱਖ-ਵੱਖ ਖੇਤਰਾਂ ਨੂੰ ਵਿੱਤੀ ਪੈਕੇਜ ਦਿੱਤੇ ਸਨ।’’ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਪਾਬੰਦੀਆਂ ਨੇ ਗ਼ੈਰ-ਸੰਗਠਿਤ ਖੇਤਰ ਅਤੇ ਕਿਸਾਨਾਂ ਦੇ ਕੰਮ-ਕਾਜ ਨੂੰ ਪ੍ਰਭਾਵਿਤ ਕੀਤਾ ਹੈ, ਇਸ ਦੇ ਅਸਰ ਨੂੰ ਘੱਟ ਕਰਨ ਲਈ ਅਸੀਂ ਰਾਹਤ ਪੈਕੇਜ ਦਾ ਐਲਾਨ ਕਰ ਰਹੇ ਹਾਂ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੀਆਂ ਵਿੱਤੀ ਤੰਗੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਪੈਕੇਜ ਦਾ ਐਲਾਨ ਕਰ ਰਹੀ ਹੈ ਅਤੇ ਇਸ ਮੁਸ਼ਕਿਲ ਸਮੇਂ ’ਚ ਲੋਕਾਂ ਦੇ ਨਾਲ ਖੜ੍ਹੀ ਹੈ।

ਇਹ ਖ਼ਬਰ ਪੜ੍ਹੋ- ਕੋਰੋਨਾ ਵਾਇਰਸ ਕਾਰਨ ਏਸ਼ੀਆ ਕੱਪ ਰੱਦ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News