ਸਾਲ 2014 ''ਚ ਹੁਣ ਤੱਕ ਰਿਕਾਰਡਤੋੜ ਸੈਲਾਨੀਆਂ ਨੇ ਕੀਤੀ ਹਿਮਾਚਲ ਦੀ ਸੈਰ

Monday, Sep 30, 2024 - 11:11 AM (IST)

ਸਾਲ 2014 ''ਚ ਹੁਣ ਤੱਕ ਰਿਕਾਰਡਤੋੜ ਸੈਲਾਨੀਆਂ ਨੇ ਕੀਤੀ ਹਿਮਾਚਲ ਦੀ ਸੈਰ

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਇਸ ਸਾਲ ਸੈਲਾਨੀਆਂ ਦੇ ਆਉਣ ਦਾ ਅੰਕੜਾ 2 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ। ਬੀਤੇ ਦੋ ਸਾਲਾਂ 'ਚ ਸੈਲਾਨੀਆਂ ਦੀ ਆਮਦ 'ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ ਅਤੇ ਹੁਣ ਸਾਲ 2024 'ਚ ਹੁਣ ਤੱਕ 1.16 ਕਰੋੜ ਤੋਂ ਵੱਧ ਸੈਲਾਨੀ ਹਿਮਾਚਲ ਦੀ ਸੈਰ ਕਰਨ ਪਹੁੰਚ ਚੁੱਕੇ ਹਨ। ਹੁਣ ਆਗਾਮੀ ਤਿਉਹਾਰੀ ਸੀਜ਼ਨ ਅਤੇ ਵਿੰਟਰ ਸੀਜ਼ਨ ਦੇ ਸ਼ੁਰੂ ਹੋਣ 'ਤੇ ਦਸੰਬਰ ਮਹੀਨੇ ਤੱਕ ਹੋਰ ਵੱਧ ਸੈਲਾਨੀਆਂ ਦੇ ਹਿਮਾਚਲ ਪ੍ਰਦੇਸ਼ ਪਹੁੰਚਣ ਦੀ ਸੰਭਾਵਨਾ ਹੈ। ਅਜਿਹੇ ਵਿਚ ਉਮੀਦ ਹੈ ਕਿ ਇਸ ਵਾਰ ਇਕ ਸਾਲ ਵਿਚ ਸੈਲਾਨੀਆਂ ਦੇ ਆਉਣ ਦਾ ਅੰਕੜਾ ਬੀਤੇ ਸਾਲਾਂ ਦੀ ਤੁਲਨਾ 'ਚ ਵੱਧ ਰਿਹਾ ਹੈ। ਸੈਰ-ਸਪਾਟਾ ਵਿਭਾਗ ਮੁਤਾਬਕ ਸਾਲ 2024 ਵਿਚ ਅਗਸਤ ਮਹੀਨੇ ਤੱਕ 1,16,23,777 ਸੈਲਾਨੀ ਹਿਮਾਚਲ ਦੇ ਵੱਖ-ਵੱਖ ਸੈਰ-ਸਪਾਟਾ ਵਾਲੀਆਂ ਥਾਵਾਂ ਦੀ ਸੈਰ ਕਰ ਚੁੱਕੇ ਹਨ।

ਹਾਲਾਂਕਿ ਅਗਸਤ ਮਹੀਨੇ ਦੇ ਅੰਕੜਿਆਂ ਮੁਤਾਬਕ ਹਿਮਾਚਲ ਆਉਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ  1,15,74,254  ਰਹੀ, ਜਦਕਿ ਵਿਦੇਸ਼ਾਂ ਤੋਂ 49,523 ਸੈਲਾਨੀਆਂ ਨੇ ਹਿਮਾਚਲ ਵੱਲ ਰੁਖ਼ ਕੀਤਾ। ਇਸ ਨੂੰ ਵੇਖਦੇ ਹੋਏ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰ ਦਸੰਬਰ ਮਹੀਨੇ ਤੱਕ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਦਾ ਅੰਕੜਾ 2 ਕਰੋੜ ਪਾਰ ਕਰ ਜਾਵੇਗਾ। ਦੱਸ ਦੇਈਏ ਕਿ ਕੋਰੋਨਾ ਕਾਲ ਦੌਰਾਨ ਸੈਲਾਨੀਆਂ ਦੀ ਆਵਾਜਾਈ ਵਿਚ ਬੇਹੱਦ ਕਮੀ ਦਰਜ ਕੀਤੀ ਗਈ ਸੀ ਪਰ ਸਾਲ 2022 ਅਤੇ 2023 ਵਾਂਗ ਹੁਣ ਸਾਲ 2024 ਵਿਚ ਲਗਾਤਾਰ ਸੈਲਾਨੀਆਂ ਦੀ ਗਿਣਤੀ ਵਿਚ ਇਜ਼ਾਫਾ ਹੋਇਆ ਹੈ। 

ਬੀਤੇ ਸ਼ਨੀਵਾਰ ਵਾਂਗ ਐਤਵਾਰ ਨੂੰ ਵੀ ਸ਼ਿਮਲਾ ਵਿਚ ਸੈਲਾਨੀਆਂ ਦੀ ਖੂਬ ਚਹਿਲ-ਪਹਿਲ ਵੇਖਣ ਨੂੰ ਮਿਲੀ। ਬੀਤੇ ਦੋ ਹਫ਼ਤਿਆਂ ਵਿਚ ਵੀਕੈਂਡ ਸਮੇਤ ਐਤਵਾਰ ਨੂੰ ਸੈਲਾਨੀਆਂ ਦੀ ਆਮਦ ਵਿਚ ਇਜ਼ਾਫਾ ਦਰਜ ਕੀਤਾ ਜਾ ਰਿਹਾ ਹੈ। ਇਸ ਨਾਲ ਆਗਾਮੀ ਸੀਜ਼ਨ ਵਿਚ ਸੈਲਾਨੀਆਂ ਦੀ ਚੰਗੀ ਆਮਦ ਹੋਣ ਦੀ ਉਮੀਦ ਜਾਗੀ ਹੈ। ਕਰੀਬ 2 ਮਹੀਨੇ ਤੱਕ ਸ਼ਿਮਲਾ ਸਮੇਤ ਹੋਰ ਸੈਰ-ਸਪਾਟਾਂ ਵਾਲੀਆਂ ਥਾਵਾਂ 'ਤੇ ਸੈਰ-ਸਪਾਟਾ ਕਾਰੋਬਾਰ ਠੱਪ ਸੀ ਪਰ ਮੌਸਮ ਖੁੱਲ੍ਹਦੇ ਹੀ ਹੁਣ ਸੈਲਾਨੀਆਂ ਨੇ ਇਕ ਵਾਰ ਫਿਰ ਪਹਾੜਾਂ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ।


author

Tanu

Content Editor

Related News