ਤੇਰਾ-ਤੇਰਾ ਤੋਲੇ ਤੱਕੜੀ
Tuesday, Dec 11, 2018 - 02:05 PM (IST)

ਅੱਜ ਹੋਇਆ ਕੀ ਇਸ ਤੱਕੜੀ ਨੂੰ,
ਸਭ ਤੇਰਾ-ਤੇਰਾ ਬੋਲਦੀ ਏ।
ਸ਼ਾਇਦ! ਕਰਨ ਇਨਸਾਫ ਗਰੀਬਾਂ ਲਈ,
ਸੱਚ-ਧਰਮ ਦੀ ਪੋਥੀ ਖੋਲ੍ਹਦੀ ਏ।
ਨਾ ਜ਼ੁਲਮ ਕਿਸੇ ਤੋਂ ਡਰਦੀ ਏ,
ਸਜ਼ਾ ਤੋਂ ਡਰ, ਨਾ ਡੋਲਦੀ ਏ।
ਜੋ ਆਵੇ, ਸੋ ਰਾਜ਼ੀ ਜਾਵੇ,
ਸੱਚ ਦੀ ਪੰਡ ਨੂੰ ਚੁੱਕ ਲੈ ਜਾਵੇ।
ਸਭ ਮੁਫਤੋ-ਮੁਫਤ ਲੁਟਾਈ ਜਾਂਦੀ,
ਆਪਣਾ ਫਰਜ ਨਿਭਾਈ ਜਾਂਦੀ।
ਇਕੋ ਰੱਬ ਦੇ ਸਭ ਨੇ ਬੰਦੇ,
ਬਸ ਇਹੋ ਗੱਲ ਸਮਝਾਈ ਜਾਂਦੀ।
'ਗੋਸਲ' ਤੱਕੜ, ਹੱਥ ਰੱਬ ਦੇ ਹੋਵੇ,
ਸਭ ਦੀ ਭੁੱਖ ਮਿਟਾਈ ਜਾਂਦੀ।
ਬਹਾਦਰ ਸਿਘ ਗੋਸਲ
ਮਕਾਨ ਨੰ: 3098, ਸੈਕਟਰ 37 ਡੀ
ਚੰਡੀਗੜ੍ਹ। ਮੋਬਾ: 98764-52223