ਟਰੈਫਿਕ ਨਿਯਮ
Tuesday, Dec 11, 2018 - 11:42 AM (IST)

ਰੋੜਾਂ ਉੱਤੇ ਚੱਲੋ ਸਾਵਧਾਨੀ ਨਾਲ ਦੋਸਤੋਂ
ਆਪਣਾ ਆਪ ਰੱਖੋ ਸੰਭਾਲ ਦੋਸਤੋਂ
ਚੌਂਕ ਪਾਰ ਕਰੋ ਖੱਬੇ ਸੱਜੇ ਤੱਕ ਕੇ
ਕਿਮਤੀ ਜਿੰਦ ਐਵੇ ਲਾਹਪਰਵਾਹੀ ਵਿਚ ਗਵਾਏਓ ਨਾ
ਟਰੈਫਿਕ ਸਾਈਨ ਨੂੰ ਕਰੋ ਨਾ ਅਣਦੇਖਿਆ
ਸਿੰਗਨਲ ਤੋੜ ਕੇ ਖੁਸ਼ੀ ਮਨਾਏਓ ਨਾ
ਨਸ਼ੇ ਕਰ ਕੇ ਨਾ ਚਲਾਵੋ ਗੱਡੀਆਂ
ਘਰੇ ਕਰੇ ਕੌਈ ਉਡੀਕ ਤੁਹਾਡੀ ਭੁੱਲ ਜਾਏਓ ਨਾ
ਓਵਰ ਟੇਕ ਕਰੋ ਸੱਜੇ ਪਾਸਿਓ
ਰੋਡ ਵਿਚਾਲੇ ਗੱਡੀਆਂ ਚਲਾਏਓ ਨਾ
ਰੋਡ ਉੱਤੇ ਜਾਂਦੇ ਸਪੀਡ ਦਾ ਵੀ ਧਿਆਨ ਰੱਖਿਓ
ਵਾਹਲੀ ਤੇਜ ਵੀ ਚਲਾਏਓ ਨਾ
ਆਪਣੀ ਗਲਤੀ 'ਤੇ ਹੋਣ ਐਕਸੀਡੈਂਟ ਮਿੱਤਰੋਂ
ਕਿਸੇ ਬੇ ਕਸੂਰ ਦੀ ਜਾਨ ਲੈ ਕੇ ਦਗਾ ਕਮਾਏਓ ਨਾ
ਕਹਿ “ਜੱਸ'' ਖੰਨੇ ਵਾਲਾ ਸਾਰਿਆਂ ਨੂੰ ਹੱਥ ਜੋੜ ਕੇ
ਟਰੈਫਿਕ ਨਿਯਮਾਂ ਦਾ ਮਜ਼ਾਕ ਉਡਾਏਓ ਨਾ
ਕਿਸੇ ਨੂੰ ਦਖਾਏਓ ਨਾ ਨੀਵਾਂ
ਚੋੜ ਵਿਚ ਆ ਬਲੀ ਦਾ ਬੱਕਰਾ ਬਣ ਜਾਏਓ ਨਾ
ਜੱਸ ਖੰਨੇ ਵਾਲਾ
9914926342