ਸ਼ਹੀਦ ਊਧਮ ਸਿੰਘ
Wednesday, Jul 31, 2019 - 03:49 PM (IST)

ਅਣਖੀ ਯੋਧੇ ਪੰਜਾਬ ਦੇ ਸਿਰ ਧੜ ਦੀ ਲਾਉਂਦੇ ਬਾਜੀ
ਦਲੇਰ ਬੜੇ ਨੇ ਗੱਭਰੂ ਵੈਰੀ ਨੂੰ ਮੋੜਦੇ ਭਾਜੀ
ਸਿਰ ਚੱਕ ਨੇ ਜੀਵਦੇਂ ਰਹਿਣ ਨਾਲ ਆਜ਼ਾਦੀ
ਊਧਮ ਸਿੰਘ, ਕੀਤੀ ਲੰਡਨ ਜਾਹ ਵੈਰੀ ਦੀ ਬਰਬਾਦੀ।
ਜਰਨਲ ਡਾਇਰ ਪਾਪੀ ਨੇ ਸੀ ਕਹਿਰ ਕਮਾਇਆ
ਜ਼ਿਲਿਆ ਵਾਲੇ ਬਾਗ ਵਿੱਚ ਕਤਲੇਆਮ ਕਰਾਇਆ
ਉਦੋਂ ਵੇਖ ਅਣਖੀ ਸੇਰ ਨੇ ਸੁੰਹ ਸੀ ਖਾਧੀ
ਊਧਮ ਸਿੰਘ, ਕੀਤੀ ਲੰਡਨ ਜਾਹ ਵੈਰੀ ਦੀ ਬਰਬਾਦੀ।
ਕਾਇਰ ਡਾਇਰ ਭੱਜ ਜਾ ਫਿਰ ਜਹਾਜ਼ੇ ਚੜ੍ਹਿਆ
ਲੁੱਕਣ ਨੂੰ ਥਾਂ ਨਾ ਲੱਭਦੀ ਜਾ ਲੰਡਨ ਖੜ੍ਹਿਆ
ਕਹੇ ਮੈਨੂੰ ਲਕੋ ਲਵੋ ਦੇਹ ਹੋਈ ਹਰਾਮ ਯਾਦੀ
ਊਧਮ ਸਿੰਘ, ਕੀਤੀ ਲੰਡਨ ਜਾਹ ਵੈਰੀ ਦੀ ਬਰਬਾਦੀ।
ਜਦ ਡਾਇਰ ਨੇ ਸੁਣਾਏ ਬਹਾਦਰੀ ਦੇ ਕਿੱਸੇ
ਯੋਧੇ ਨੇ ਲੋਹੜ ਪਸਤੋਲ ਨਾਲ ਪਾਤੇ ਫਿੱਕੇ
ਸੁਖਚੈਨ, ਗੋਰੀ ਸਰਕਾਰ ਫਿਰੇ ਘਬਰਾਉਂਦੀ
ਊਧਮ ਸਿੰਘ, ਕੀਤੀ ਲੰਡਨ ਜਾਹ ਵੈਰੀ ਦੀ ਬਰਬਾਦੀ ।
ਸੁਖਚੈਨ ਸਿੰਘ, ਠੱਠੀ ਭਾਈ, (ਯੂ ਏ ਈ)
00971527632924