ਕਿਸਨੂੰ ਚੋਰ ਆਖਾਂ
Wednesday, Jul 04, 2018 - 05:39 PM (IST)
ਕਿਸਨੂੰ ਚੋਰ ਮੈਂ ਆਖਾਂ ਸਈਓ,
ਮੈ ਤਾਂ ਖੁੱਦ ਹੀ ਹਾਂ ਇਕ ਚੋਰ,
ਜੇ ਮੈਨੂੰ ਮੈਂ ਚੋਰ ਨਾ ਦਿਸਦਾ,
ਫਿਰ ਮੈਂ ਹਾਂ ਅੰਨਾਂ ਤੇ ਕਮਜ਼ੋਰ,
ਚੋਰ ਬਿਨ੍ਹਾਂ ਮੇਰੇ ਕੁਝ ਨਾ ਅੰਦਰ,
ਅੰਦਰ ਹੋ ਵੀ ਸਕਦਾ ਕੀ ਹੋਰ,
ਬਹੁਤ ਫਰੋਲਿਆ,ਕੁਝ ਨਾ ਲੱਭਿਆ,
ਮਨ ਵਿਚ ਛਾਈ ਘਟਾ ਘਨ ਘੋਰ,
'ਸੁਰਿੰਦਰ' ਜੇ ਤੂੰ ਅਕਲ ਲਤੀਫੀ,
ਤਾਂ ਕੱਢ ਆਪਣੇ ਖੁੱਦ ਨਾਲ ਖੋਰ,
ਜੇ ਲੜ੍ਹ ਪਏ ਤੂੰ ਖੁੱਦ ਨਾਲ ਹੀ,
ਤਾਂ ਮੁੱਕਜ਼ੇ ਇਹ ਚੋਰ-2 ਦਾ ਸ਼ੋਰ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000
